ਗੁਰਦੀਪ ਬਾਠ ਨੂੰ ਡਿਟੇਨ ਕਰਕੇ ਆਮ ਪਾਰਟੀ ਨੇ ਆਪਣੀ ਹਾਰ ਕਬੂਲੀ–ਭਾਈ ਅਵਤਾਰ ਸਿੰਘ ਰਾਏਸਰ 

Share and Enjoy !

Shares
ਹਠੂਰ (ਕੌਸ਼ਲ ਮੱਲ੍ਹਾ ) ਨਸ਼ਿਆਂ ਦੇ ਵਪਾਰੀਆਂ ਖਿਲਾਫ ਲੜਦੇ ਹੋਏ ਸ਼ਹੀਦ ਹੋਏ ਮਾਨਸਾ ਦੇ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ ਦਿਵਾਉਣ ਲਈ ਮਾਨਸਾ ਵਿਖੇ ਹੋਏ  ਰਿਕਾਰਡ ਇਕੱਠ ਨੂੰ ਸਾਬੋਤਾਜ ਕਰਨ ਲਈ ਆਮ ਪਾਰਟੀ ਦੀ ਸਰਕਾਰ ਵੱਲੋਂ ਬਰਨਾਲੇ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਸ੍ਰ ਗੁਰਦੀਪ ਸਿੰਘ ਬਾਠ ਨੂੰ ਘਰ ਵਿੱਚ ਦੋ ਦਿਨ ਡਿਟੇਨ ਕਰਕੇ ਆਮ ਪਾਰਟੀ ਵੱਲੋਂ ਆਪਣੀ ਹਾਰ ਕਬੂਲ ਕਰ ਲਈ ਹੈ ਕਿ ਗੁਰਦੀਪ ਬਾਠ ਮਿਹਨਤੀ ਅਤੇ ਵਿਰੋਧੀ ਧਿਰ ਦਾ ਰੋਲ ਨਿਭਾ ਰਿਹਾ ਹੋਣ ਕਰਕੇ ਸਰਕਾਰ ਦੇ ਪੈਰ ਉੱਖੜ ਗਏ ਹਨ,”ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਆਗੂ ਭਾਈ ਅਵਤਾਰ ਸਿੰਘ ਰਾਏਸਰ ਨੇ ਕਿਹਾ ਕਿ ਸਰਕਾਰ ਵੱਲੋਂ ਇੱਕ ਤੋਂ ਬਾਅਦ ਇੱਕ ਗਲਤੀਆਂ ਕਰਨ ਕਰਕੇ ਸਰਕਾਰ ਬੁਰੀ ਤਰ੍ਹਾਂ ਬੁਖਲਾਹਟ ਵਿੱਚ ਆ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਆਗੂਆਂ ਨੂੰ ਘਰਾਂ ਵਿੱਚ ਡੱਕ ਰਹੀ ਹੈ ਅਤੇ ਆਪਣੀ ਹਾਰ ਮੰਨ ਲਈ ਹੈ। ਭਾਈ ਅਵਤਾਰ ਸਿੰਘ ਰਾਏਸਰ ਨੇ ਬੀਬੀ ਦਵਿੰਦਰ ਕੌਰ ਸਹਿਣਾ ਸੂਬਾ ਸਕੱਤਰ ਦੀ ਹਾਜ਼ਰੀ ਵਿੱਚ ਸ੍ਰ ਗੁਰਦੀਪ ਸਿੰਘ ਬਾਠ ਨੂੰ ਮਿਲਣ ਲਈ ਆਉਂਦਿਆਂ ਸਮੇਂ ਉਹਨਾਂ ਦੇ ਘਰ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਿਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਮੁੱਖ ਮੰਤਰੀ ਬਣਾਉਣ ਲਈ ਤਿਆਰ ਹੋ ਚੁੱਕੇ ਹਨ। ਪੰਜਾਬ ਸਰਕਾਰ ਦੇ ਰਾਜ ਵਿੱਚ ਜਿੱਥੇ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਉੱਥੇ ਹੀ ਚਿੱਟੇ ਦਿਨ ਸੰਘਰਸ਼ ਕਰਦੇ,ਹੱਕ ਮੰਗਦੇ ਨੌਜਵਾਨਾਂ ਨੂੰ ਗੋਲੀਆਂ ਨਾਲ ਸ਼ਹੀਦ ਕੀਤਾ ਜਾ ਰਿਹਾ ਹੈ।ਇਹ ਘਟਨਾਵਾਂ ਸਰਕਾਰ ਦੇ ਕੱਫਨ ਵਿੱਚ ਆਖਰੀ ਕਿੱਲ ਸਾਬਤ ਹੋਣਗੀਆਂ। ਇਸ ਸਮੇਂ ਉਹਨਾਂ ਦੇ ਨਾਲ ਮਾਸਟਰ ਹਰਪ੍ਰੀਤ ਸਿੰਘ ਸ਼ਹਿਣਾ,ਸ੍ਰ ਸਰਬਜੀਤ ਸਿੰਘ ਬੈਲਜੀਅਮ, ਲਖਵੀਰ ਸਿੰਘ ਖਾਲਸਾ ਸਹਿਣਾ, ਭਾਈ ਗੁਰਦੀਪ ਸਿੰਘ ਖਾਲਸਾ, ਗੁਰਮੁੱਖ ਸਿੰਘ ਖਾਲਸਾ,ਧੰਮਾ ਸਿੰਘ ਪ੍ਰਧਾਨ ਗੁਰਦੁਆਰਾ ਕਲਗੀਧਰ ਸਾਹਿਬ,ਗਿਆਨੀ ਨਿਰਭੈ ਸਿੰਘ ਰਾਏਸਰ,ਸੱਜਣ ਸਿੰਘ, ਭੁਪਿੰਦਰ ਸਿੰਘ ਭਿੰਦਾ, ਜਸਪਾਲ ਸਿੰਘ ਗਿੱਲ ਅਤੇ ਭੁਪਿੰਦਰ ਸਿੰਘ ਭੂਪਾ ਆਦਿ ਸਰਗਰਮ ਵਰਕਰ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.