ਸਕੂਲੀ ਬੱਚਿਆਂ ਨੂੰ ਸਟੇਸਨਰੀ ਅਤੇ ਕਾਪੀਆਂ ਵੰਡੀਆਂ ।

Share and Enjoy !

Shares
ਹਠੂਰ ( ਕੌਸ਼ਲ ਮੱਲ੍ਹਾ )– ਐਨ ਆਰ ਆਈ ਵੀਰਾਂ ਨੂੰ ਆਪਣੀ ਜਨਮ ਭੂੰਮੀ ਨੂੰ ਯਾਦ ਕਰਦਿਆਂ ਆਪਣੇ ਪਿੰਡ ਦੇ ਵਿਕਾਸ ਵਿੱਚ ਯੋਗਦਾਨ ਪਾਉਂਦਿਆਂ ਅਹਿਮ ਰੋਲ ਅਦਾ ਕਰਨਾ ਚਾਹੀਦਾ ਹੈ । ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾਂ ਯੂ ਐਸ ਏ ਨਿਵਾਸੀ ਅਮਰੀਕ ਨਿਰਵਾਨ ਨੇ ਇੱਥੋਂ ਨਜ਼ਦੀਕੀ ਪਿੰਡ ਜੱਟਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਸਟੇਸਨਰੀ ਵੰਡਣ ਸਮੇਂ ਕੀਤਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਮੈਡਮ ਰਾਜ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਮੇਂ ਸਮੇਂ ਤੇ ਇਸ ਪ੍ਰੀਵਾਰ ਵੱਲੋਂ ਸਕੂਲ ਦੀ ਭਲਾਈ ਲਈ ਦਾਨ ਰੂਪ ਵਿੱਚ ਯੋਗਦਾਨ ਪਾਇਆ ਜਾਂਦਾ ਹੈ । ਅੱਜ ਵੀ ਬੱਚਿਆਂ ਨੂੰ ਕਾਪੀਆਂ ,ਪੈਨਸਿਲਾਂ , ਪੈੱਨ,ਰਬੜਾਂ ਅਤੇ ਸਾਰਪਨਰ ਵੰਡੇ ਗਏ ਹਨ । ਮੈਡਮ ਰਾਜ ਨੇ ਸਕੂਲ ਦੀ ਐਸ ਐਮ ਸੀ ਕਮੇਟੀ ਅਤੇ ਗ੍ਰਾਮ ਪੰਚਾਇਤ ਵੱਲੋਂ ਦਾਨੀ ਪ੍ਰੀਵਾਰ ਦਾ ਧੰਨਵਾਦ ਕੀਤਾ । ਇਸ ਸਮੇਂ ਹਲਕਾ ਕੁਆਡੀਨੇਟਰ ਸਿੱਖਿਆ ਕ੍ਰਾਂਤੀ ਸੁਖਦੇਵ ਸਿੰਘ ਜੱਟਪੁਰੀ, ਮਨਜਿੰਦਰ ਸਿੰਘ ਸਿੱਧੂ,ਜੁਗਿੰਦਰ ਸਿੰਘ ਲੰਮਿਆਂ ਵਾਲੇ, ਜਗਸੀਰ ਸਿੰਘ ਰਾਹਲ , ਅਵਨਿੰਦਰਪਾਲ ਸਿੰਘ ਬਿੱਟੂ ਅਤੇ ਅਲੀ ਲੰਮਾ ਆਦਿ ਹਾਜ਼ਰ ਸਨ ।

About Post Author

Share and Enjoy !

Shares

Leave a Reply

Your email address will not be published.