ਦੁੱਧ ਨਾਲ ਭਰੇ ਟੈਂਕਰ ਦਾ ਸਤੁੰਨਲ ਵਿਗੜਨ ਨਾਲ ਟੈਂਕਰ ਡਿਵਾਈਡਰ ਤੇ ਚੜ੍ਹ ਕੇ ਨੈਸ਼ਨਲ ਹਾਈਵੇ ਦੇ ਵਿੱਚਕਾਰ ਪਲਟ ਗਿਆ  ਟੈਂਕਰ ਭਰਿਆ ਦੁੱਧ ਡੁੱਲ ਗਿਆ ਚਾਲਕ ਦਾ ਵਾਲ ਵਾਲ ਬਚਾਅ  ਜਾਨੀ ਨੁਕਸਾਨ ਦਾ ਬਚਾਅ 

Share and Enjoy !

Shares
ਨਵਾਂਸ਼ਹਿਰ /ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਤੇ ਪਿੰਡ ਟੌਂਸਾ ਦੇ ਨਜ਼ਦੀਕ ਦੁੱਧ ਦਾ ਟੈਕਰ ਪਲਟਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਦੀਪ ਕੁਮਾਰ ਨੇ ਉਹਨਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਸੀ ਸਨ ਫਾਰਮਾ ਫੈਕਟਰੀ ਕੋਲ ਐਕਸੀਡੈਂਟ ਹੋ ਗਿਆ ਹੈ ਤਾਂ ਉਹਨਾਂ ਨੇ ਤਰੁੰਤ ਆਪਣੀ ਟੀਮ ਨਾਲ ਮੌਕੇ ਤੇ ਦੇਖਿਆ ਕਿ
 ਇੱਕ ਦੁੱਧ ਵਾਲਾ ਟੈਂਕਰ ਜਿਸ ਦਾ ਨੰਬਰ ਪੀ ਬੀ 32 ਏ ਡੀ 2925 ਜਿਸ ਨੂੰ ਧੀਰਜ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਪਿੰਡ ਰੱਤੇਵਾਲ ਥਾਣਾ ਕਾਠਗੜ੍ਹ ਚਲਾ ਰਿਹਾ ਸੀ ਅਤੇ ਟੈਂਕਰ ਦੁੱਧ ਨਾ ਭਰਿਆ ਸੀ ਇਹ ਟੈਂਕਰ ਬਲਾਚੌਰ ਤੋਂ ਰੋਪੜ੍ਹ ਵਾਲੀ ਸਾਈਡ ਨੂੰ ਜਾ ਰਿਹਾ ਸੀ, ਜਦੋਂ ਇਹ ਟੈਂਕਰ ਸਨ ਫਾਰਮਾ ਫੈਕਟਰੀ ਦੇ ਨਜ਼ਦੀਕ ਪਹੁੰਚੀਆਂ ਤਾਂ ਅਚਾਨਕ ਇਸ ਦਾ ਸਤੁੰਨਲ ਵਿਗੜ ਗਿਆ ਜਿਸ ਨਾਲ ਇਹ ਟੈਂਕਰ ਬੈਕਾਬੂ ਹੋ ਡਿਵਾਈਡਰ ਤੇ ਚੜ੍ਹ ਕੇ ਨੈਸ਼ਨਲ ਹਾਈਵੇ ਵਿੱਚਕਾਰ ਪਲਟ ਗਿਆ । ਜਿਸ ਨਾਲ ਟੈਂਕਰ ਵਿੱਚ ਭਰਿਆ ਸਾਰਾ ਦੁੱਧ ਡੁੱਲ ਗਿਆ ਇਸ ਐਕਸੀਡੈਂਟ ਵਿਚ ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ। ਕੈਂਟਰ ਨੂੰ ਸਿੱਧਾ ਕਰਵਾ ਕੇ ਰੋਡ ਤੋਂ ਸਾਈਡ ਤੇ ਕਰਵਾਇਆ ਗਿਆ।ਹਾਦਸੇ ਵਿੱਚ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਅਤੇ ਐਸ ਐਸ ਐਫ ਦੀ ਟੀਮ ਵਲੋਂ ਟੈਂਕਰ ਨੂੰ ਸਾਇਡ ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ ।

About Post Author

Share and Enjoy !

Shares

Leave a Reply

Your email address will not be published.