ਫਗਵਾੜਾ (ਸ਼ਿਵ ਕੋੜਾ) : ਆਮ ਆਦਮੀ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਸਤਸੰਗ ਭਵਨ ਮੌਲੀ ਤੋਂ ਪਿੰਡ ਮੌਲੀ ਤੱਕ ਸੜਕੀ ਦੀ ਉਸਾਰੀ ਦੇ ਕੰਮ ਦਾ ਰਿਬਨ ਕੱਟ ਕੇ ਸ਼ੁੱਭ ਆਰੰਭ ਕਰਵਾਇਆ। ਇਸ ਮੌਕੇ ਉਹਨਾਂ ਦੱਸਿਆ ਕਿ 1.20 ਕਿਲੋਮੀਟਰ (ਬਾਰਾਂ ਸੌ ਮੀਟਰ) ਲੰਬੀ ਇਸ ਸੜਕ ਦੀ ਉਸਾਰੀ ਉਪਰ ਕਰੀਬ ਤੀਹ ਲੱਖ ਰੁਪਏ ਖਰਚ ਹੋਣਗੇ। ਉਹਨਾਂ ਕਿਹਾ ਕਿ ਰਾਧਾ ਸੁਆਮੀ ਸਤਸੰਗ ਭਵਨ ਆਉਣ ਜਾਣ ਵਾਲੀ ਸੰਗਤ ਅਤੇ ਪਿੰਡ ਵਾਸੀਆਂ ਨੂੰ ਇਸ ਸੜਕ ਦੀ ਉਸਾਰੀ ਨਾਲ ਕਾਫੀ ਰਾਹਤ ਮਿਲੇਗੀ। ਸ. ਮਾਨ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸਰਕਾਰ ਵਲੋਂ ਪਿੰਡਾਂ ਦਾ ਸਮੁੱਚਾ ਵਿਕਾਸ ਕਰਵਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਰਾਹਤ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਨਤਾ ਨੂੰ ਚੰਗਾ ਸ਼ਾਸਨ ਤੇ ਪ੍ਰਸ਼ਾਸਨ ਦੇਣਾ ਆਪ ਸਰਕਾਰ ਦੀ ਮੁਢਲੀ ਪ੍ਰਾਥਮਿਕਤਾ ਹੈ। ਪੰਜਾਬ ਦੇ ਲੋਕ ਮੁੱਖ ਮੰਤਰੀ ਸ. ਭਗਵੰਤ ਮਾਨ ਅਤੇ ਆਪ ਸਰਕਾਰ ਦੀ ਕਾਰਗੁਜਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਇਸ ਮੌਕੇ ਸੀਨੀਅਰ ਆਪ ਆਗੂ ਹਰਮੇਸ਼ ਪਾਠਕ, ਦਲਜੀਤ ਸਿੰਘ ਰਾਜੂ, ਸੁੱਚਾ ਰਾਮ ਬਲਾਕ ਸੰਮਤੀ ਮੈਂਬਰ, ਸੁਲੱਖਣ ਸਿੰਘ ਸਰਪੰਚ, ਨਰੇਸ਼ ਸ਼ਰਮਾ, ਗਿਆਨ ਸਿੰਘ ਜਮਾਲਪੁਰ, ਤਰਸੇਮ ਲਾਲ ਕਾਲਾ, ਗੁਰਕਮਲ ਸਿੰਘ, ਵਿਜੇ ਬਸੰਤ ਨਗਰ, ਸਤਨਾਮ ਸਿੰਘ ਨੰਬਰਦਾਰ, ਸੇਵਾ ਸਿੰਘ ਪ੍ਰਧਾਨ, ਤੀਰਥ ਸਿੰਘ, ਰਣਜੀਤ ਸਿੰਘ, ਭੁਪਿੰਦਰ ਸਿੰਘ ਨੰਬਰਦਾਰ, ਹੰਸਰਾਜ, ਸਾਬਕਾ ਸਰਪੰਚ ਨੀਟਾ, ਕੁਲਵਿੰਦਰ ਸਿੰਘ, ਦੀਪਾ ਚਾਨਾ, ਬਿੰਦਾ ਸਾਬਕਾ ਪੰਚ ਅਤੇ ਸਨੀ ਆਦਿ ਹਾਜਰ ਸਨ ।