1 ਅਪ੍ਰੈਲ ਸ਼੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ, ਜਲੰਧਰ ਤੋਂ ਕੱਢੀ ਜਾਵੇਗਾ ਵਿੱਚ ਸ਼੍ਰੀ ਇਤਿਹਾਸ ਦਮੜੀ ਯਾਤਰਾ

Share and Enjoy !

Shares

– ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਦੀ ਹੋਈ ਵਿਸ਼ੇਸ਼ ਬੈਠਕ
(ਰਣਜੀਤ ਕਲਸੀ) ਫਗਵਾੜਾ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 645ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਤਿਹਾਸਿਕ ਦਮੜੀ ਸ਼ੋਭਾਯਾਤਰਾ ਸ਼੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ, ਜਲੰਧਰ ਤੋਂ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਜੀ ਅਗਵਾਈ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਦ ਦੌਰਾਨ ਵੱਖ ਵੱਖ ਸੰਤਾਂ ਮਹਾਪੁਰਸ਼ਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸੁਸਾਇਟੀ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਨੇ ਕਿਹਾ ਕਿ ਚੇਅਰਮੈਨ ਸੰਤ ਮਹਿੰਦਰਪਾਲ ਪੰਡਵਾ, ਸੰਤ ਨਿਰਮਲ ਸਿੰਘ ਅਵਾਦਾਨ, ਸੰਤ ਜਸਵਿੰਦਰ ਸਿੰਘ, ਸੰਤ ਗੁਰਦੀਪ ਗਿਰੀ, ਸੰਤ ਦੇਸ ਰਾਜ, ਬੀਬੀ ਮੀਨਾ ਦੇਵੀ, ਸੰਤ ਸੀਤਨ ਦਾਸ ਤੇ ਹੋਰਨਾਂ ਦੀ ਮੌਜੂਦਗੀ ਵਿੱਚ ਹਰਿਦੁਆਰ ਲਈ ਰਵਾਨਾ ਹੋਵੇਗੀ।
ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਜੀ ਨੇ ਕਿਹਾ ਕਿ 1 ਅਪ੍ਰੈਲ ਤੋਂ 3 ਤੱਕ ਕੱਢੀ ਜਾ ਰਹੀ ਵਿਸ਼ਾਲ ਦਮੜੀ ਸ਼ੋਭਾਯਾਤਰਾ ਲਈ ਸੰਗਤਾਂ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਦੇਸ਼ਾਂ ਵਿਦੇਸ਼ਾਂ ਤੋਂ ਇਲਾਵਾ ਸੂਬੇ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਣਗੀਆਂ, ਜਿਸ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਤੇ ਸੰਤ ਜਸਵਿੰਦਰਪਾਲ ਪੰਡਵਾ, ਸੰਤ ਸਤਨਾਮ ਦਾਸ ਨਰੂੜ, ਸੰਤ ਹਾਕਮ ਦਾਸ ਸੰਧਵਾ, ਸੰਤ ਬਲਵੀਰ ਦਾਸ, ਸੰਤ ਟਹਿਲ ਨਾਥ ਨੰਗਲ ਖੇੜਾ, ਸੰਤ ਬੇਲਾ ਦਾਸ ਨਰੂੜ, ਪਿ੍ਰੰਸੀ. ਹਰਭਜ ਰਾਮ, ਸਮਾਜ ਸੇਵਕ ਜਗਦੀਸ਼ ਸੁੰਮਨ, ਲੈਕ. ਰਾਮ ਲੁਭਾਇਆ ਕਲਸੀ, ਮਦਨ ਲਾਲ ਰੰਧਾਵਾ, ਸੰਤ ਸੁਖਦੇਵ ਦਾਸ ਚੱਕ ਕਲਾਲ, ਸੰਤ ਗੁਰਮੁੱਖ ਦਾਸ, ਸੰਤ ਗੁਰਦੇਵ ਦਾਸ, ਸੰਤ ਸ਼ਾਮ ਦਾਸ ਝੰਡੇਰਾਂ, ਸੰਤ ਹਰਜਿੰਦਰ ਸਿੰਘ ਈਸਪੁਰ, ਸੰਤ ਧਰਮਿੰਦਰ ਦਾਸ, ਸੰਤ ਬਾਬਾ ਪ੍ਰੀਤਮ ਸਿੰਘ, ਹਰਕੇਸ਼ ਜਲੰਧਰ, ਮਨਜਿੰਦਰ ਸਿੰਘ ਕੰਗਰੋੜ, ਡਾ. ਕਿ੍ਰਪਾਲ ਸਿੰਘ ਤਾਹਰਪੁਰ ਤੇ ਹੋਰ ਵੀ ਮੌਜੂਦ ਰਹੇ।

About Post Author

Share and Enjoy !

Shares

Leave a Reply

Your email address will not be published.