
(ਤਰਸੇਮ ਦੀਵਾਨਾ) ਹੁਸ਼ਿਆਰਪੁਰ। ਮਿਊਜ਼ਿਕ ਬੈਨਰ ‘ਨੰਗਲ ਈਸ਼ਰ’ ਹੁਸ਼ਿਆਰਪੁਰ ਵਲੋਂ ਹੋਲੇ-ਮਹੱਲੇ ਨੂੰ ਸਮਰਪਿਤ ਧਾਰਮਿਕ ਟਰੈਕ ‘ਔਰਨ ਕੀ ਹੋਲੀ ਮਮ ਹੋਲਾ’ ਦਾ ਪੋਸਟਰ ਆਸ ਕਿਰਨ ਡਰੱਗ ਕਾਊੰਸਲਿੰਗ ਅਤੇ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਿਖੇ ਕਰਵਾਏ ਗਏ ਵਿਸ਼ੇਸ਼ ਗੁਰਮਤਿ ਸਮਾਗਮ ਦਾ ਦੌਰਾਨ ਰਿਲੀਜ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਾਠ ਅਤੇ ਸਰਬੱਤ ਦੀ ਚੜਦੀਕਲਾ ਲਈ ਅਰਦਾਸ ਉਪਰੰਤ ਬਾਬਾ ਜੋਗਾ ਸਿੰਘ ਜੀ ਰਾਮੂ ਥਿਆੜਾ, ਅਕਬਰ ਸਿੰਘ ਬੂਰੇ ਜੱਟਾਂ, ਨੰਗਲ ਈਸ਼ਰ ਬੈਨਰ ਦੇ ਡਾਇਰੈਕਟਰ ਹਰਵਿੰਦਰ ਸਿੰਘ ਨੰਗਲ ਈਸ਼ਰ, ਬੇਬੀ ਜਪਨੀਤ ਕੌਰ ਨੰਗਲ ਈਸ਼ਰ ਪ੍ਰੋਜੈਕਟ ਮੈਨੇਜਰ ਸ਼੍ਰੀ ਨਰੇਸ਼ ਐੱਸ ਗਰਗ ਨੇ ਧਾਰਮਿਕ ਟਰੈਕ ‘ਔਰਨ ਕੀ ਹੋਲੀ ਮਮ ਹੋਲਾ’ ਦਾ ਪੋਸਟਰ ਰਿਲੀਜ ਕੀਤਾ। ਟਰੈਕ ਦੇ ਪ੍ਰੋਜੈਕਟ ਮੈਨੇਜਰ ਸ਼੍ਰੀ ਨਰੇਸ਼ ਐੱਸ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਔਰਨ ਕੀ ਹੋਲੀ ਮਮ ਹੋਲਾ’ ਟਰੈਕ ‘ਨੰਗਲ ਈਸ਼ਰ’ ਅਤੇ ‘ਜਪਨੀਤ ਕੌਰ’ ਵਲੋਂ ਪੇਸ਼ ਕੀਤਾ ਗਿਆ ਹੈ ਅਤੇ ਇਸ ਦਾ ਗਾਇਨ ਬੈਨਰ ਦੇ ਡਾਇਰੈਕਟਰ ਹਰਵਿੰਦਰ ਸਿੰਘ ਨੰਗਲ ਈਸ਼ਰ ਅਤੇ ਭਾਈ ਗੁਰਪ੍ਰੀਤ ਸਿੰਘ ਕੰਧਾਲਾ ਨੇ ਕੀਤਾ ਹੈ, ਸੰਗੀਤ ਸੰਨੀ ਸਟੂਡੀਓ ਫਗਵਾੜਾ, ਵੀਡੀਓ ਰੁਦਰਾ ਮੂਵੀਜ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਪ੍ਰੋਡਿਊਸਰ ਰਾਜਵਿੰਦਰ ਕੌਰ ਨੀਰੂ ਹਨ। ਇਸ ਟਰੈਕ ਦੀ ਪੂਰੀ ਵੀਡੀਓ ਯੂਟਿਊਬ, ਆਡੀਓ ਵਿਸ਼ਵ ਪੱਧਰ ਦੇ ਆਡੀਓ ਪਲੇਟਫਾਰਮਜ ਅਤੇ ਕਾਲਰ ਟਿਊਨਜ ਤੇ ਉਪਲੱਬਧ ਹੈ। ਇਸ ਮੌਕੇ ਅਮਰੀਕ ਸਿੰਘ ਕਬੀਰਪੁਰ, ਸ ਮਹਿਤਾਬ ਸਿੰਘ ਕਾਹਲੋਂ, ਭਾਈ ਗੁਰਪ੍ਰੀਤ ਸਿੰਘ ਕੰਧਾਲਾ, ਭਾਈ ਅਵਤਾਰ ਸਿੰਘ ਕੰਧਾਲਾ, ਸ ਸੁਖਵਿੰਦਰ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਪਥਿਆਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।