
(ਤਰਸੇਮ ਦੀਵਾਨਾ) ਹੁਸ਼ਿਆਰਪੁਰ। ਦ ਡੇਅਰੀ ਫਾਰਮਰਜ ਵੈੱਲਫੇਅਰ ਐਸੋਸੀਏਸਨ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਭੀਮ ਸਵੀਟ ਸਾਪ ਹੁਸ਼ਿਆਰਪੁਰ ਵਿਖੇ ਹੋਈ, ਜਿਸ ਵਿਚ ਪਸੂਆਂ ਦੇ ਖਾਣ ਦੀਆਂ ਵਸਤਾਂ ਦੀਆਂ ਕੀਮਤਾਂ ਬਹੁਤ ਵੱਧ ਜਾਣ ਅਤੇ ਪਸੂਆਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਣ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਪਸੂਆਂ ਦੇ ਚਾਰੇ ਅਤੇ ਤੂੜੀ ਦੇ ਰੇਟ ਲਗਭਗ ਦੁੱਗਣੇ ਹੋ ਗਏ ਹਨ ਅਤੇ ਪਸੂਆਂ ਦੇ ਭਾਅ ਵੀ ਬਹੁਤ ਵੱਧ ਗਏ ਹਨ। ਇਸ ਨਾਲ ਦੁੱਧ ਦੀ ਲਾਗਤ ਬਹੁਤ ਵੱਧ ਗਈ ਹੈ। ਵਧਦੀ ਮਹਿੰਗਾਈ ਨੂੰ ਦੇਖਦੇ ਹੋਏ, ਸਰਬਸੰਮਤੀ ਨਾਲ ਦੁੱਧ ਦੀ ਕੀਮਤ 58 ਰੁਪਏ ਪ੍ਰਤੀ ਕਿਲੋ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਜੋ 20 ਮਾਰਚ, 2022 ਤੋਂ ਲਾਗੂ ਹੋ ਜਾਵੇਗਾ। ਇਸ ਮੌਕੇ ਸੁਚਾ ਸਿੰਘ ਮੀਲੂ ਵਾਈਸ ਪ੍ਰਧਾਨ, ਪਵਨ ਕੁਮਾਰ ਵਾਈਸ ਪ੍ਰਧਾਨ, ਵਿਜੇ ਪਾਲ ਚੇਅਰਮੈਨ, ਦੇਸ ਰਾਜ, ਕਾਕੂ ਪੋਸਵਾਲ, ਰਵਿੰਦਰ ਬੀਟਣ, ਜਗਦੀਸ, ਸੁਰਿੰਦਰ ਪਾਲ, ਕੇਛੀ, ਰਕੇਸ ਸੰਦਲ, ਮਨਪ੍ਰੀਤ ਸਿੰਘ ਮੰਮੁ, ਸੁਰਜੀਤ ਕੁਮਾਰ ਆਦਿ ਹਾਜਰ ਸਨ।