ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਾਰਵੀਂ ਦੀਆਂ ਵਿਦਿਆਰਥਣਾਂ ਨੂੰ ਦਿੱਤੀ ਵਿਦਿਾਇਗੀ ਪਾਰਟੀ

Share and Enjoy !

Shares

(ਹਰਪ੍ਰੀਤ ਸਿੰਘ ਕੈਲੇ) ਮਾਛੀਵਾੜਾ ਸਾਹਿਬ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਛੀਵਾੜਾ ਸਾਹਿਬ ਵਿਖੇ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਜਿਸ ਵਿੱਚ ਰੰਗਾਰੰਗ ਤੇ ਸਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ। ਸਾਰੀਆਂ ਵਿਦਿਆਰਥਣਾਂ ਨੇ ਪ੍ਰੋਗਰਾਮ ਵਿਚ ਵਧ ਚਡ ਕੇ ਹਿੱਸਾ ਲਿਆ ਅਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ। ਸਮੂਹ ਸਟਾਫ਼ ਵੱਲੋਂ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਸਮੇਂ ਬਲਾਕ ਮੈਂਟਰ ਪ੍ਰਭਸਿਮਰਨ ਸਿੰਘ, ਹਰਮਨਦੀਪ ਸਿੰਘ, ਪ੍ਰਵੀਨ ਸ਼ਰਮਾ ਤੇ ਨਾਨਕ ਸਿੰਘ ਸ਼ਾਮਲ ਹੋਏ ਅਤੇ ਵਿਦਿਆਰਥਣਾਂ ਦੀ ਹੌਸਲਾ ਅਫਜਾਈ ਕੀਤੀ। ਬੱਚਿਆਂ ਦੁਆਰਾ ਕੀਤੀਆਂ ਗਈਆਂ ਸੱਭਿਆਚਾਰਕ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਗਈ। ਪੂਰੇ ਸਮਾਰੋਹ ਨੂੰ ਹੁਸ਼ਿਆਰ ਸਿੰਘ, ਨਾਨਕ ਸਿੰਘਸ਼ ਹਰਦੀਪ ਕੌਰ, ਮਨਦੀਪ ਕੌਰ, ਬਲਜੀਤ ਕੌਰ, ਮਨਵਿੰਦਰ ਕੌਰ, ਜਸਲੀਨ ਕੌਰ, ਗੁਰਮੀਤ ਕੌਰ, ਇੰਦਰਜੀਤ ਕੌਰ ਨੇ ਪਾਰਟੀ ਸਹੀ ਤਰੀਕੇ ਨਾਲ ਨੇਪਰੇ ਚਾੜਨ ਲਈ ਯੋਗਦਾਨ ਪਾਇਆ। ਪਿ੍ਰੰਸੀਪਲ ਸ਼੍ਰੀਮਤੀ ਕਿਰਨਦੀਪ ਕੌਰ ਦੁਆਰਾ ਬਾਰਵੀਂ ਜਮਾਤ ਦੀਆਂ  ਵਿਦਿਆਰਥੀਆਂ ਅਤੇ ਬੀ.ਐੱਮ ਸਾਹਿਬਾਨ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਮੇਂ ਜਸਵੀਰ ਕੌਰ, ਹਰਵਿੰਦਰ ਕੌਰ, ਗੁਰਮੀਤ ਸਿੰਘ ,ਗੁਰਮੀਤ ਸਿੰਘ ਮੈਥ ਮਾਸਟਰ, ਅਮਰਜੀਤ ਕੌਰ ਵੀਨਾ ਰਾਣੀ, ਹਮਰਿੰਦਰ ਕੌਰ, ਅਮਨਦੀਪ ਕੌਰ, ਸਰਬਜੀਤ ਕੌਰ, ਹਰਪ੍ਰੀਤ ਕੌਰ, ਕਿਰਨਦੀਪ ਕੌਰ, ਅਤੇ ਬਾਕੀ ਸਮੂਹ ਸਟਾਫ ਹਾਜਰ ਰਿਹਾ। ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕ ਸ. ਨਾਨਕ ਸਿੰਘ ਨੇ ਇੰਟਰ ਕਾਲਜ ਵਿਚੋਂ ਫਸਟ ਆਉਣ ਤੇ ਗਿਆਰਾਂ ਹਜਾਰ ਰੁਪਏ ਇਨਾਮ ਅਤੇ ਜੋ ਵਿਦਿਆਰਥੀ ਬਾਰਵੀਂ ਵਿੱਚੋਂ ਫਸਟ ਆਵੇਗਾ,ਉਸਦੇ ਕਾਲਜ ਦੀ ਪਹਿਲੇ ਸਮੈਸਟਰ ਦੀ ਫੀਸ ਦੇਣ ਐਲਾਨ ਕੀਤਾ ਗਿਆ।  ਬੀ.ਐਮ.ਸਾਹਿਬਾਨ ਨੇ ਵੀ ਵਿਦਿਆਰਥੀਆਂ ਨੂੰ ਪੰਜਾਬ ਵਿੱਚੋਂ ਅੱਵਲ ਆਉਣ ਤੇ ਵਿਸੇਸ ਇਨਾਮ ਦੇਣ ਦੀ ਘੋਸ਼ਣਾ ਕੀਤੀ। ਵਿਦਾਇਗੀ ਸਮਾਰੋਹ ਬਹੁਤ ਹੀ ਰੌਚਿਕ ਅਤੇ ਵਿਦਿਆਰਥੀਆਂ ਲਈ  ਪ੍ਰਭਾਵਕਾਰੀ ਰਿਹਾ।

About Post Author

Share and Enjoy !

Shares

Leave a Reply

Your email address will not be published.