ਸੁਨਾਮ ਨੇਤਰ ਬੈਂਕ ਸਮਿਤੀ ਵੱਲੋਂ ਅੱਖਾਂ ਦਾ 37ਵਾਂ ਫ੍ਰੀ ਆਪ੍ਰੇਸ਼ਨ ਕੈਂਪ ਆਯੋਜਿਤ 

Share and Enjoy !

Shares
ਸੁਨਾਮ ਊਧਮ ਸਿੰਘ ਵਾਲਾ,27 ਫਰਵਰੀ (ਜਗਸੀਰ ਲੌਂਗੋਵਾਲ) : ਨੇਤਰ ਬੈਂਕ ਸੰਮਿਤੀ ਸੁਨਾਮ ਵੱਲੋਂ 37ਵਾਂ ਅੱਖਾਂ ਦਾ ਮੁਫ਼ਤ ਵਿਸ਼ਾਲ ਕੈਂਪ ਪਟਿਆਲਾ ਰੋਡ ਗੁਰਦੁਆਰਾ ਸਾਹਿਬ ਮੋਰਾਂਵਾਲੀ ਵਿਖੇ ਲਗਾਇਆ ਗਿਆ ਇਹ ਕੈਂਪ ਸਵ: ਕੁਸ਼ੱਲਿਆ ਦੇਵੀ ਦੀ ਯਾਦ ਵਿਚ ਉਨ੍ਹਾਂ ਦੇ ਪਤੀ ਸ੍ਰੀ ਸੁਰੇਸ਼ ਕੁਮਾਰ ਜਿੰਦਲ ਅਤੇ ਸਪੁੱਤਰ ਸ੍ਰੀ ਧਨੀ ਰਾਮ ਜਿੰਦਲ ਤੇ ਸਮੂਹ ਪਰਿਵਾਰ ਦੇ ਸਹਿਯੋਗ ਨਾਲ ਲਗਾਇਆ ਗਿਆ  ।ਇਸ ਸਬੰਧੀ ਨੇਤਰ ਬੈਂਕ  ਸੰਮਤੀ ਸੁਨਾਮ ਦੇ ਪ੍ਰਧਾਨ ਗੋਪਾਲ ਸ਼ਰਮਾ ਨੇ ਦੱਸਿਆ ਕਿ ਇਹ ਮੁਫਤ ਕੈਂਪ ਪਿਛਲੇ ਕਈ ਸਾਲਾਂ ਤੋਂ ਲਗਾਇਆ ਜਾ ਰਿਹਾ ਹੈ ਜਿਸ ਵਿਚ ਮਰੀਜਾਂ ਨੂੰ ਅਨੇਕਾਂ ਤੇ ਦਵਾਈਆਂ ਫਰੀ ਦਿੱਤੀਆਂ ਜਾਂਦੀਆਂ ਹਨ, ਹੁਣ ਤੱਕ ਕੈਂਪ ਵਿੱਚ 14000 ਦੇ ਕਰੀਬ ਮਰੀਜ ਮੁਫਤ ਆਪ੍ਰੇਸ਼ਨ ਕਰਵਾ ਚੁੱਕੇ ਹਾਂ ਤੇ ਅੱਜ ਵੀ ਤੀਹ ਮਰੀਜ਼ਾਂ ਨੂੰ ਅੱਖਾਂ ਦੇ ਆਪ੍ਰੇਸ਼ਨ ਕਰਨ ਲਈ ਬੱਸ ਰਾਹੀਂ ਡਾ ਸ਼ਰੂਤੀ ਹਸਪਤਾਲ ਧੂਰੀ ਵਿਖੇ ਭੇਜਿਆ ਗਿਆ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਪ੍ਰਿਤਪਾਲ ਸਿੰਘ ਹਾਂਡਾ, ਪ੍ਰਧਾਨ ਗੋਪਾਲ ਸ਼ਰਮਾ, ਸਕੱਤਰ ਪ੍ਰਮੋਦ ਕੁਮਾਰ ਨੀਟੂ, ਵਿਕਰਮ ਗਰਗ,ਜਸਵੰਤ ਸਿੰਘ ਹਰੀਕਾ,ਮਾਸਟਰ ਸ਼ਾਮ ਲਾਲ ਜ਼ਿਲ੍ਹਾ ਪ੍ਰਧਾਨ ਅਗਰਵਾਲ ਸਭਾ ,ਡਾ ਸੋਮਨਾਥ, ਡਾ ਸੁਰੇਸ਼ ਐੱਮਐੱਲ ਅਰੋੜਾ, ਨਰੇਸ਼ ਜਿੰਦਲ, ਪੁਨੀਤ ਕੁਮਾਰ, ਮੈਡਮ ਸੁਨੀਤਾ ਸ਼ਰਮਾ, ਡਾ ਧਰਮਪਾਲ ,ਪ੍ਰਿੰਸੀਪਲ ਬਿਕਰਮ  ਸ਼ਰਮਾ,ਪੰਕਜ ਜਿੰਦਲ, ਬਿਪਨ ਜੈਨ, ਚਮਕੌਰ ਸਿੰਘ ਸਰਪੰਚ, ਰਾਕੇਸ਼ ਗਰਗ, ਹੀਰਾ ਲੱਕੀ, ਗਿਆਨ ਸਿੰਘ ਸੰਧੇ ਤੇ ਜੀਵਨ ਬਾਂਸਲ ਹਾਜ਼ਰ ਸਨ ।

About Post Author

Share and Enjoy !

Shares

Leave a Reply

Your email address will not be published.