
– ਢੱਕੋਂ ‘ਚ ਦੇਸ਼ ਵਿਦੇਸ਼ ਦੀਆਂ ਹਜਾਰਾਂ ਸੰਗਤਾਂ ਨੇ ਭਰੀ ਹਾਜਰੀ
ਹੁਸ਼ਿਆਰਪੁਰ, 27 ਫਰਵਰੀ (ਤਰਸੇਮ ਦੀਵਾਨਾ ) : ਸੰਤ ਨਰਾਇਣ ਦਾਸ ਜੀ ਦੇ 32ਵੇਂ ਬਰਸੀ ਸਮਾਗਮ ਡੇਰਾ ਸੰਤ ਨਰਾਇਣ ਦਾਸ ਸ਼ੇਰਪੁਰ ਢੱਕੋਂ (ਕੱਲਰਾਂ) ਵਿਖੇ ਮੌਜੂਦਾ ਗੱਦੀ ਨਸ਼ੀਨ ਸੰਤ ਰਮੇਸ਼ ਦਾਸ ਪ੍ਰਚਾਰ ਸਕੱਤਰ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਅਗਵਾਈ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਗਏ।ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਰਾਗੀ ਜਥਿਆਂ ਵਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਿਆ।ਇਸ ਸਮੇਂ ਸੰਤ ਸਰਵਣ ਦਾਸ ਬੋਹਣ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ,ਸੰਤ ਨਿਰਮਲ ਦਾਸ ਬਾਬੇਜੌੜੇ ਪ੍ਰਧਾਨ,ਸੰਤ ਸਰਵਣ ਦਾਸ ਸਲੇਮਟਾਵਰੀ ,ਸੰਤ ਬੀਬੀ ਮੀਨਾ ਦੇਵੀ ਜੇਜੋਂ,ਸੰਤ ਭੋਲਾ ਨਾਥ,ਸੰਤ ਧਰਮਪਾਲ ਸ਼ੇਰਗੜ,ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.)ਭਾਰਤ, ਸੰਤ ਜਸਵੰਤ ਦਾਸ ਰਾਵਲਪਿੰਡੀ,ਸੰਤ ਹਰੀਕਿਸ਼ਨ ਸੋਢੀ ਠੱਕਰਵਾਲ,ਸੰਤ ਜਸਵੰਤ ਸਿੰਘ ਖੇੜਾ,ਸੰਤ ਮਹਾਂਵੀਰ ਸਿੰਘ ਤਾਜੇਵਾਲ,ਸੰਤ ਟਹਿਲ ਦਾਸ ਫਗਵਾੜਾ,ਸ਼ੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਡੇਸ਼ਨ ਇੰਡੀਆ,ਡਾ.ਰਾਜ ਕੁਮਾਰ ਵਿਧਾਇਕ ਚੱਬੇਵਾਲ,ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਨੇ ਸੰਤ ਨਾਰਾਇਣ ਦਾਸ ਦੇ ਮਹਾਨ ਜੀਵਨ ਸਬੰਧੀ ਸੰਗਤਾਂ ਨੂੰ ਜਾਣੂ ਕਰਾਇਆ। ਕਥਾ ਕੀਰਤਨ ਰਾਹੀਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦਿਆਂ ਸੰਤ ਨਿਰਮਲ ਦਾਸ ਬਾਬੇਜੌੜੇ,ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਰਮੇਸ਼ ਦਾਸ ਕਿਹਾ ਕਿ ਸੰਤ ਨਰਾਇਣ ਦਾਸ ਦੀ 116 ਸਾਲ ਦੀ ਆਰਜੂ ਸੀ,ਜਿਸ ਵਿਚੋਂ 100 ਸਾਲ ਉਨਾਂ ਨੇ ਪ੍ਰਮੇਸ਼ਰ ਦੀ ਬੰਦਗੀ ਕੀਤੀ।ਉਨਾਂ ਮੈਲੀ ਡੇਰੇ ਵਿੱਚ 20 ਸਾਲ ਰਹਿਕੇ ਮਹਾਂਪੁਰਸ਼ ਗੁਲਾਬਸ਼ਾਹ,ਬੀਬੀ ਜੀਵੇਸ਼ਾਹ ਤੋਂ ਗੁਰਮੰਤਰ ਸਿੱਖਿਆ ਪ੍ਰਾਪਤ ਕੀਤੀ।ਸੰਤ ਨਰਾਇਣ ਦਾਸ ਨੇ ਹਰਿਦੁਆਰ,ਮਨੀਕਰਣ ਅਤੇ ਮੁਲਤਾਨ (ਪਾਕਿਸਤਾਨ) ਦੀਆਂ ਪੈਦਲ ਯਾਤਰਾਵਾਂ ਕੀਤੀਆਂ।ਉਨਾਂ ਦੱਸਿਆ ਕਿ 13 ਸਾਲ ਹਿਮਾਚਲ ਦੇ ਜਿਲਾ ਊਨਾ ਦੇ ਪਿੰਡ ਕੋਹਨਾ(ਕਾਂਗੜਾ) ਵਿਖੇ ਰਹਿਕੇ ਪ੍ਰਭੂ ਦੀ ਬੰਦਗੀ ਕੀਤੀ।ਉਨਾਂ ਅਨੇਕਾਂ ਸੇਵਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਪੜਾਈ ਕਰਾਈ ਤੇ ਵਿੱਦਿਆ ਦਾ ਦਾਨ ਬਖਸ਼ਿਸ਼ ਕੀਤਾ।ਇਸ ਸਮੇਂ ਧਾਰਮਿਕ,ਸਮਾਜਿਕ ਤੇ ਰਾਜਨੀਤਕ ਸ਼ਖਸ਼ੀਅਤਾਂ ਨੂੰ ਸੰਤ ਰਮੇਸ਼ ਦਾਸ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ।ਇਸ ਸਮੇਂ ਦਿਉਦਣ ਖੁੱਤਣ ਯੂ ਕੇ,ਅਜਾਇਬ ਸਿੰਘ ਕਨੈਡਾ,ਮਹਿੰਦਰ ਸਿੰਘ ਕਨੈਡਾ,ਆਤਮਾ ਪਵਾਰ,ਨਰੇਸ਼ ਕੁਮਾਰੀ ਸਰਪੰਚ,ਲੰਬੜਦਾਰ ਗੁਰਬਖਸ਼ ਸਿੰਘ,ਸੁੱਚਾ ਸਿੰਘ,ਸਤਨਾਮ ਸਿੰਘ ਅਤੇ ਸਮੂਹ ਮੈਂਬਰ ਪੰਚਾਇਤ ਅਤੇ ਸੰਗਤਾਂ ਹਾਜਰ ਸਨ।