ਸੁਨਾਮ ਊਧਮ ਸਿੰਘ ਵਾਲਾ, 27 ਫਰਵਰੀ (ਜਗਸੀਰ ਲੌਂਗੋਵਾਲ ) : ਪੋਲੀਓ ਦੀ ਬਿਮਾਰੀ ਤੋਂ ਬਚਾ ਲਈ ਅੱਜ ਪੋਲੀਓ ਰੋਕੂ ਬੂੰਦਾਂ ਪਿਲਾਇਆ ਜਾ ਰਹੀਆਂ ਨੇ ਇਸੇ ਲੜੀ ਤਹਿਤ ਐਸ ਐਮ ਓ ਡਾ ਸਤਿੰਦਰ ਕੌਰ ਜੀ ਕੋਹਰੀਆ ਦੇ ਦਿਸ਼ਾ ਨਿਰਦੇਸ ਅਤੇ ਬਲਜਿੰਦਰ ਕੌਰ ਐਲ ਐਚ ਵੀ ਦੀ ਯੋਗ ਅਗਵਾਈ ਹੇਠ ਸਬ ਸੈਂਟਰ ਫਤਹਿਗੜ੍ਹ, ਗੰਢੂਆਂ, ਭੈਣੀ, ਉਗਰਾਹਾਂ ਵਿਖੇ ਕੈਂਪ ਲਗਾਇਆ ਗਿਆ ਜਿਸ ਵਿੱਚ ਜਨਮ ਤੋਂ ਲੈ ਕਿ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਬੂੰਦਾਂ ਪਿਲਾਇਆ ਗਈਆਂ । ਇਸ ਮੌਕੇ ਅਵਤਾਰ ਸਿੰਘ, ਤੇ ਹਰਪ੍ਰੀਤ ਕੌਰ ਸਿਹਤ ਕਰਮਚਾਰੀ ਨੇ ਪਲਸ ਪੋਲਿਓ ਅਭਿਆਨ ਦੀ ਮਹੱਤਵਪੂਰਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜ ਵਿੱਚ 27 ਫਰਵਰੀ ਤੋਂ 1 ਮਾਰਚ ਤੱਕ ਮੁਹਿੰਮ ਚਲਾਈ ਜਾਵੇਗੀ। . ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਭਰ ਦੇ ਸਿਹਤ ਕਰਮਚਾਰੀਆ ਦੁਆਰਾ 0 ਤੋਂ 5 ਸਾਲ ਦੀ ਉਮਰ ਦੇ 31,08,660 ਬੱਚਿਆਂ ਨੂੰ ਪੋਲੀਓ ਦੀ ਦਵਾਈ ਪਿਲਾਈ ਜਾਵੇਗੀ । ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਰਾਜ ਵਿੱਚ 14,468 ਪੋਲਿਓ ਬੂਥ ਸਥਾਪਿਤ ਕੀਤੇ ਗਏ ਹਨ ਅਤੇ ਬੱਚਿਆਂ ਨੂੰ ਦਵਾਈ ਪਿਲਾਈ ਜਾਵੇਗੀ ਅਤੇ ਦੂਜੇ ਅਤੇ ਤੀਜੇ ਦਿਨ 26,741 ਟੀਮਾਂ ਵੱਲੋ ਘਰ-ਘਰ ਜਾ ਕਿ ਬੱਚਿਆਂ ਨੂੰ ਬੂੰਦਾਂ ਪਿਲਾਇਆ ਜਾਣਗੀਆਂ ਐਸ ਤੋਂ ਇਲਾਵਾ ਮਾਈਗ੍ਰੇਟਰੀ ਅਬਾਦੀ ਵਾਲੇ ਬੱਚਿਆਂ ਨੂੰ ਮੋਬਾਇਲ ਟੀਮਾਂ ਦੁਆਰਾ ਦਵਾਈ ਪਿਲਾਈ ਜਾਵੇਗੀ ਸਰਦਾਰਾ ਸਿੰਘ ਸੁਪਰਵਾਈਜਰ ਵੱਲੋ ਟੀਮਾਂ ਵੱਲੋਂ ਕੀਤੇ ਜਾ ਰਹੇ ਕੰਮ ਦੀ ਨਿਗਰਾਨੀ ਕੀਤੀ ਗਈ ਵੱਖ ਵੱਖ ਬੂਥਾਂ ਦੀ ਚੈਕਿੰਗ ਕੀਤੀ ਗਈ ਤੇ ਵੱਖ ਵੱਖ ਕੈਂਪਾਂ ਵਿੱਚ ਗੀਤਾਂ ਰਾਣੀ ਫੀਮੇਲ ਵਰਕਰ, ਹਰਦੀਪ ਸਿੰਘ ਮਪਵ, ਦਵਿੰਦਰ ਉਗਰਾਹਾਂ, ਸੁਮਨ ਸ਼ਰਮਾ, ਕੁਲਵਿੰਦਰ ਆਸ਼ਾ, ਬਿੰਦਰ ਆਸ਼ਾ, ਮਲਕੀਤ ਆਸ਼ਾ, ਰਾਜਿੰਦਰ ਆਸ਼ਾ, ਪਰਮਜੀਤ ਆਸ਼ਾ ਤੇ ਸਾਰੇ ਟੀਮ ਮੈਬਰਾਂ ਨੇ ਤਨਦੇਹੀ ਨਾਲ ਕੰਮ ਕੀਤਾ ।