ਪਿੰਡ ਸ਼ੇਰੋਂ ਵਿਖੇ ਦੰਦਾਂ ਅਤੇ ਹੱਡੀਆਂ ਦੀਆਂ ਬਿਮਾਰੀਆਂ ਦਾ ਮੁਫ਼ਤ ਕੈਂਪ ਆਯੋਜਿਤ 

Share and Enjoy !

Shares
ਲੌਂਗੋਵਾਲ, 27 ਫਰਵਰੀ (ਜਗਸੀਰ ਸਿੰਘ ) : ਅਗਰਵਾਲ ਹੱਡੀਆਂ ਦਾ ਹਸਪਤਾਲ ਲੌਂਗੋਵਾਲ ਅਤੇ ਆਰੀਆ ਡੈਂਟਲ ਕਲੀਨਕ ਲੌਂਗੋਵਾਲ ਵਲੋਂ ਗੁਰਦੁਆਰਾ ਸੰਤ ਅਤਰ ਸਿੰਘ ਸ਼ੇਰੋਂ ਵਿਖੇ ਹੱਡੀਆਂ ਅਤੇ ਦੰਦਾਂ ਦੀਆਂ ਬਿਮਾਰੀਆਂ ਸੰਬੰਧੀ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ। ਇਸ ਕੈਂਪ ਦੀ ਜਾਣਕਾਰੀ ਸਾਂਝੀ ਕਰਦਿਆਂ ਸਮਾਜਸੇਵੀ ਇਕਬਾਲ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਹੱਡੀਆਂ ਦੇ ਮਾਹਿਰ ਡਾ. ਪੁਸ਼ਪਿੰਦਰ ਕੁਮਾਰ ਬੀ.ਪੀ.ਟੀ. ਅਤੇ ਡਾ. ਕੁਲਭੁਸ਼ਨ ਕੁਮਾਰ ਬੀ.ਡੀ.ਐੱਸ. (ਡੈਂਟਲ ਸਰਜਨ) ਦੀ ਟੀਮ ਨੇ 150 ਮਰੀਜ਼ਾਂ ਦੇ ਕਰੀਬ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇ. ਸੁਖਚੈਨ ਸਿੰਘ ਮੱਖਣ ਸਿੰਘ, ਮਲਕੀਤ ਸਿੰਘ, ਅਮਰਜੀਤ ਸਿੰਘ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ ਅਤੇ ਸਤਿਨਾਮ ਸਿੰਘ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.