ਲਾਇਨ ਕਲੱਬ ਮੁਕੰਦਪੁਰ ਵਲੋਯੋਗਾ ਦਿਵਸ ਮਨਾਇਆ।

Share and Enjoy !

Shares


(ਕੁਲਦੀਪ ਗਹਿਲ ਮਜਾਰੀ) ਮੁਕੰਦਪੁਰ।  ਲਾਇਨ ਕਲੱਬ ਮੁਕੰਦਪੁਰ ਵੱਲੋਂ ਆਪਣੇ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਮਾਨਵਤਾ ਦੀ ਸਿਹਤਯਾਬੀ ਨੂੰ ਮੁੱਖ ਰੱਖਦੇ ਹੋਏ ਅੰਤਰਰਾਸਟਰੀ ਯੋਗਾ ਦਿਵਸ ਕਲੱਬ ਪ੍ਰਧਾਨ ਲਾਇਨ ਅਰਜਨ ਦੇਵ ਜੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਸਮੇਂ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਰਲ ਕੇ ਯੋਗਾ ਕੀਤਾ ਗਿਆ ਅਤੇ ਛੋਟੇ-ਛੋਟੇ ਬੱਚਿਆਂ ਨੇ ਵੀ ਇਸ ਯੋਗਾ ਦਿਵਸ ਦੇ ਕੈਂਪ ਵਿੱਚ ਭਾਗ ਲਿਆ ਇਸ ਸਮੇਂ ਕਲੱਬ ਦੇ ਪ੍ਰਧਾਨ ਵੱਲੋਂ ਸਾਰੇ ਬੱਚਿਆਂ ਨੂੰ ਅਤੇ ਮੈਂਬਰਾਂ ਨੂੰ ਵੱਖ ਵੱਖ ਯੋਗਾ ਆਸਣਾਂ ਦੀ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਸਰੀਰ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਦਸਿਆ ।ਉਨਾਂ ਨੇ ਕਿਹਾ ਕਿ ਜੇਕਰ ਅੱਜ ਦੇ ਸਮੇਂ ਵਿਚ ਜੇਕਰ ਮਨੁੱਖ ਨੇ ਆਪਣੇ ਆਪ ਨੂੰ ਨਿਰੋਗ ਰੱਖਦਾ ਹੈ ਅਤੇ ਬਿਮਾਰੀਆਂ ਤੋਂ ਦੂਰ ਰੱਖਣਾ ਹੈ। ਇਹ ਸਮੇਂ ਜੋਗਾ ਦੀ ਬਹੁਤ ਲੋੜ ਹੈ ।ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਸਾਨੂੰ ਆਪਣੇ ਆਪ ਨੂੰ ਤੰਦਰੁਸਤ ਰੱਖਣ ਵਾਸਤੇ ਯੋਗਾ ਨੂੰ ਅਪਨਾਉਣਾਂ ਬਹੁਤ ਜਰੂਰੀ ਹੈ। ਇਸ ਸਮੇਂ ਕਲੱਬ ਸੈਕਟਰੀ ਪਿ੍ਰੰਸੀਪਲ ਅਮਰਜੀਤ ਖਟਕੜ, ਬਲਜੀਤ ਸਿੰਘ , ਭੁਪਿੰਦਰ ਸਿੰਘ ਕੁਲਦੀਪ ਤਲਵੰਡੀ ,ਜਸਵੀਰ ਰਹੇਲਾ ਰਾਜੀਵ ਸਰਮਾ ਲਹਿੰਬਰ ਸਿੰਘ ਇੰਦਰਪਾਲ ਸਿੰਘ, ਬਲਵਿੰਦਰ ਕੁਮਾਰ ਬਿੱਲਾ ਬਲਜੀਤ ਸਿੰਘ ਰਟੈਂਡਾ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.