ਮਾਈਗਰੇਟਰੀ ਪਲਸ ਪੋਲੀਓ ਦੇ ਪਹਿਲੇ ਦਿਨ ਬਲਾਕ ਮੁਕੰਦਪੁਰ ਵਿਖੇ 305 ਬੱਚਿਆਂ ਨੂੰ ਜਿੰਦਗੀ ਦੀਆਂ ਦੋ ਬੂੰਦਾਂ ਪਿਲਾਈਆਂ ਗਈਆਂ

Share and Enjoy !

Shares

(ਕੁਲਦੀਪ ਗਹਿਲ ਮਜਾਰੀ) ਮੁਕੰਦਪੁਰ। ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਜੀ ਦੇ ਦਿਸਾ ਨਿਰਦੇਸਾਂ ਅਤੇ ਐਸ ਐਮ ਓ ਡਾ. ਰਵਿੰਦਰ ਸਿੰਘ ਦੀ ਅਗਵਾਈ ਹੇਠ, ਆਜ਼ਾਦੀ ਦੇ ਅਮਿ੍ਰਤ ਮਹਾ ਉਤਸਵ ਦੇ ਤਹਿਤ, ਕੌਮੀ ਮਾਈਗਰੇਟਰੀ ਪਲਸ ਪੋਲੀਓ ਪ੍ਰੋਗਰਾਮ ਦੇ ਪਹਿਲੇ ਦਿਨ ਪੋਲੀਓ ਦੀ ਬਿਮਾਰੀ ਨੂੰ ਜੜੋਂ ਖਤਮ ਕਰਨ ਲਈ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾ ਪਿਲਾਈਆਂ ਗਈਆਂ। ਇਸ ਮੁਹਿੰਮ ‘ਚ ਦੋ ਸੁਪਰਵਾਈਜਰ ਦੀ ਦੇਖ ਰੇਖ ਦੇ ਵਿਚ 8 ਟੀਮਾਂ ਦੇ 16 ਵੈਕਸਿਨੇਟਰ ਨੇ ਅੱਜ ਬਲਾਕ ਮੁਕੰਦਪੁਰ ਦੇ ਵੱਖ ਵੱਖ ਇਲਕਾਇਆਂ ਵਿਚ ਜਾਕੇ ਜ ਿੰਦਗੀ ਦੀ ਦੋ ਬੂੰਦਾਂ ਪਿਲਾਈਆਂ।
ਐਸ.ਐਮ.ਓ. ਡਾ. ਰਵਿੰਦਰ ਸਿੰਘ ਅਤੇ ਨੋਡਲ ਅਫਸਰ ਡਾ. ਨਿਰੰਜਣ ਪਾਲ ਨੇ ਦੱਸਿਆ ਕਿ 20 ਅਤੇ 21 ਜੂਨ ਨੂੰ ਵੀ ਸਿਹਤ ਕਰਮਚਾਰੀਆਂ ਵੱਲੋਂ ਡੇਰਿਆਂ, ਝੁੱਗੀਆਂ ਅਤੇ ਭੱਠੇ ਆਦਿ ‘ਤੇ ਰਹਿੰਦੀ ਲੇਬਰ ਦੇ ਬੱਚਿਆਂ ਨੂੰ ਘਰ ਵਿਚ ਜਾ ਕੇ ਪੋਲੀਓ ਰੋਕੂ ਦਵਾਈ ਦੀਆਂ ਬੂੰਦਾ ਪਿਲਾਈਆਂ ਜਾਣਗੀਆਂ। ਕਮਿਊਨਿਟੀ ਸਿਹਤ ਵਿਭਾਗ ਮੁਕੰਦਪਰ ਅਧੀਨ ਆਉਂਦੇ ਪਿੰਡਾਂ ਦੇ 494 ਬੱਚਿਆਂ ਨੂੰ ਇਹ ਬੂੰਦਾ ਪਿਲਾਉਣ ਲਈ ਸਿਹਤ ਕਰਮਚਾਰੀ ਦੀਆਂ ਟੀਮਾਂ ਅਗਲੇ ਦੋ ਦਿਨ ਵੀ ਪੋਲਿਓ ਦੀਆਂ ਬੂੰਦਾਂ ਪਿਲਾਉਣ ਗੀਆਂ। ਇਸ ਕੈਮਪੇਨ ਦੇ ਪਹਿਲੇ ਦਿਨ 305 ਬੱਚਿਆਂ ਨੂੰ ਬੂੰਦਾ ਪਿਲਾਇਆਂ ਗਈਆਂ।
ਇਸ ਮੌਕੇ ਸੁਪਰਵਾਈਜਰ ਬਲਵੰਤ ਰਾਮ, ਰਾਜ ਕੁਮਾਰ ਹੰਸ, ਹੈਲਥ ਵਰਕਰ ਸਰਬਜੀਤ, ਵਿਨੋਦ ਕੁਮਾਰ, ਕੁਲਵੀਰ, ਸਚਦੀਪ ਸਿੰਘ, ਅਮਨਦੀਪ ਕੁਮਾਰ, ਪਰਵੀਨ, ਮਦਨ, ਮਹਿੰਦਰ, ਏ ਐਨ ਐਮ ਪੁਨੀਤ, ਸਤਿੰਦਰ ਕੌਰ, ਅਨੁਪਿੰਦਰ ਕੌਰ, ਕੁਲਵਿੰਦਰ ਕੌਰ, ਊਸਾ, ਪਰਮਜੀਤ ਅਤੇ ਗੁਰਬਖਸ ਕੌਰ ਆਸ਼ਾ ਵਰਕਰ ਨੇ ਬਲਾਕ ਮੁਕੰਦਪੁਰ ਵਿੱਚ ਪੋਲੀਓ ਬੂੰਦਾ ਪਿਲਾਈਆਂ।

About Post Author

Share and Enjoy !

Shares

Leave a Reply

Your email address will not be published.