
(ਕੁਲਦੀਪ ਗਹਿਲ ਮਜਾਰੀ) ਮੁਕੰਦਪੁਰ। ਨੇੜੇ ਪੈਂਦੇ ਪਿੰਡ ਖਾਨਪੁਰ ਵਿਖੇ ਦਰਬਾਰ ਸ੍ਰੀ ਗੁਰੂ ਰਾਮ ਰਾਇ ਦੇਹਰਾਦੂਨ ਦੇ 9ਵੇਂ ਬ੍ਰਹਮਲੀਨ ਕਰਮਯੋਗੀ ਮਹਾਵਿਦਿਆ ਦਾਨੀ ਪਰਮ ਸਾਧਕ ਸ੍ਰੀ ਮਹੰਤ ਇੰਦਰੇਸ ਚਰਨ ਦਾਸ ਮਹਾਰਾਜ ਜੀ ਦੀ 22ਵੀਂ ਬਰਸੀ ਸਮੂਹ ਨਗਰ ਨਿਵਾਸੀਆਂ ਵੱਲੋਂ ਬੜੀ ਸਰਧਾ ਨਾਲ ਮਨਾਈ ਗਈ। ਗੁਰੂਦਵਾਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਵਿਖੇ ਕਰਵਾਏ ਗਏ ਸਮਾਗਮ ਦੇ ਆਰੰਭ ਚੋਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਇੰਦਰੇਸ ਕੀਰਤਨ ਮੰਡਲੀ ਵਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ। ਇੰਜ: ਨਰਿੰਦਰ ਬੰਗਾ ਦੂਰਦਰਸਨ ਜਲੰਧਰ ਨੇ ਸਭਨਾਂ ਦਾ ਸਵਾਗਤ ਕਰਦਿਆਂ ਸਤਿਗੁਰੂ ਇੰਦਰੇਸ ਚਰਨ ਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ, ਸਮਾਜ ਸੇਵਾ ਦੇ ਕਾਰਜਾਂ ਸਮੇਤ ਜੀਵਨੀ ਤੇ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਦੱਸਿਆ ਕਿ ਕਿਵੇਂ ਗੁਰੂ ਜੀ ਨੇ ਆਪਣੇ ਜੀਵਨ ਕਾਲ ਚੋਂ ਸੰਨ 1952 ਚੋ ਸ੍ਰੀ ਗੁਰੂ ਰਾਮ ਰਾਇ ਐਜੂਕੇਸਨ ਮਿਸਨ ਦੀ ਸਥਾਪਨਾ ਕਰ 103 ਸਕੂਲ, ਇੰਟਰ ਕਾਲਜ ਤੇ ਡਿਗਰੀ ਕਾਲਜ ਤੇ ਸ੍ਰੀ ਗੁਰੂ ਰਾਮ ਰਾਇ ਇੰਸਟੀਚਿਊਟ ਆਫ ਟੈਕਨਾਲੋਜੀ ਐਂਡ ਸਾਇੰਸਜ ਆਦਿ ਅਦਾਰੇ ਖੋਲੇ ਬਰਸੀ ਸਮਾਗਮਾਂ ਵਿੱਚ ਉਦਾਸੀਨ ਸੰਤ ਸਾਮ ਦਾਸ ਮਹਾਰਾਜ ਮਹਿਲ ਗਹਿਲਾਂ ਹੋਰਾਂ ਸਭ ਸੰਗਤਾਂ ਨੂੰ ਆਪਣੇ ਅੰਮਿ੍ਰਤਮਈ ਵਚਨਾਂ ਤੇ ਪ੍ਰਵਚਨਾਂ ਨਾਲ ਨਿਹਾਲ ਕੀਤਾ ਗਿਆ। ਮਾਸਟਰ ਰਾਜੇਸ ਤਿਵਾੜੀ ਤੇ ਮੈਡਮ ਸਰਬਜੀਤ ਕੌਰ ਹੋਰਾਂ ਸਟੇਜ ਦਾ ਸੰਚਾਲਨ ਬਾਖੂਬੀ ਨਿਭਾਉਂਦਿਆਂ ਸਮਾਗਮ ਨੂੰ ਉਚਾਈਆਂ ਤੇ ਪਹੁੰਚਾਉਣ ਲਈ। ਜਥੇਦਾਰ ਸੁਰਜੀਤ ਰੱਤੂ ਅਤੇ ਸਾਬਕਾ ਥਾਣੇਦਾਰ ਪ੍ਰਤਾਪ ਸਿੰਘ ਬੰਗਾ ਹੋਰਾਂ ਦੇ ਯਤਨਾਂ ਦੀ ਭਰਪੂਰ ਸਲਾਘਾ ਕੀਤਾ। ਸਮਾਗਮ ਵਿੱਚ ਪਿੰਡ ਦੇ ਹੋਣਹਾਰ ਵਿਦਿਆਰਥੀਆਂ ਤੇ ਉੱਚ ਅਹੁਦੇ ਤੇ ਨਿਯੁੱਕਤ ਹੋਏ ਪੁਰਾਣੇ ਵਿਦਾਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਜੀ ਦੀ ਨਿੱਘੀ ਤੇ ਮਿੱਠੀ ਯਾਦ ਚੋ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸਰਪੰਚ ਤੀਰਥ ਰੱਤੂ, ਠਾਕੁਰ ਸੁਮਨ ਪ੍ਰਧਾਨ, ਹੰਸ ਰਾਜ ਬੰਗਾ, ਦੇਸ ਰਾਜ ਬੰਗਾ, ਅਵਤਾਰ ਸਿੰਘ ਰੋਪੜ, ਦਵਿੰਦਰ ਬੰਗਾ, ਜਗਦੀਸ ਬੰਗਾ, ਜਗਨ ਨਾਥ , ਪ੍ਰੋ: ਰਾਮਪਾਲ ਬੰਗਾ, ਪ੍ਰੋ: ਅਸੋਕ ਬੰਗਾ, ਗਾਇਕ ਰਾਜਾ ਸਾਵਰੀ, ਪਰਕਾਸ ਚੰਦ, ਕਮਲਜੀਤ ਬੰਗਾ, ਭਾਈ ਜੀ ਬੀ ਸਿੰਘ, ਜਰਨੈਲ ਸਿੰਘ ਬੰਗਾ, ਜਿੰਦੂ ਸੁਮਨ, ਰੁਪਿੰਦਰ ਸਿੰਘ ਕੂਕਾ, ਮਲਕੀਤ ਸਿੰਘ ਖਟਕੜ, ਬਲਵਿੰਦਰ ਸਿੰਘ ਕੂਕਾ, ਅਵਤਾਰ ਸਿੰਘ ਤਾਰੀ, ਚਮਨ ਲਾਲ ਬੰਗਾ, ਡਾਕਟਰ ਸੰਦੀਪ ਬੰਗਾ, ਕਸਮੀਰੀ ਲਾਲ, ਸਾਬਕਾ ਸਰਪੰਚ ਤਰਸੇਮ ਸਿੰਘ, ਸਿਕੰਦਰ ਸਿੰਘ ਆਦਿ ਹਾਜਰ ਸਨ।