ਬਲਾਕ ਪੱਧਰੀ ‘ਰਾਸਟਰੀ ਡੇਂਗੂ ਦਿਵਸ’ ਮਨਾਇਆ

Share and Enjoy !

Shares

(ਬਿਊਰੋ ਚੈਕ ਪੋਸਟ) ਫਗਵਾੜਾ। ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਜੀ ਦੇ ਦਿਸਾ-ਨਿਰਦੇਸਾ ਤਹਿਤ ਡਾ. ਨੰਦਿਕਾ ਖੁਲਰ ਜੀ ਹੁਕਮਾਂ ਅਨੁਸਾਰ ਅਤੇ ਸੀਨੀਅਰ ਅਫ਼ਸਰ ਡਾ. ਅਜੀਤ ਸੋਢੀ ਇੰਚਾਰਜ ਸੀ. ਐਚ ਸੀ. ਪਾਸ਼ਟ ਤੇ ਡਾ. ਕਿਰਨਦੀਪ ਕੌਰ ਸਿੱਧੂ ਦੀ ਦੇਖ-ਰੇਖ ਹੇਠ ਪੀ. ਐੱਚ.ਸੀ.ਪਲਾਹੀ ਵਿਖੇ ‘ਰਾਸਟਰੀ ਡੇਂਗੂ ਦਿਵਸ’ ਮਨਾਇਆ ਗਿਆ। ਇਸ ਮੌਕੇ ’ਤੇ ਇੱਕਤਰ ਹੋਏ ਲੋਕਾਂ ਨੂੰ ਬਲਿਹਾਰ ਚੰਦ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਡੇਂਗੂ ਬੁਖਾਰ ਫੈਲਾਉਣ ਵਾਲਾ ਮੱਛਰ ਖੜੇ ਸਾਫ ਪਾਣੀ ’ਤੇ ਪੈਦਾ ਹੁੰਦਾ ਹੈ ਜਿਵੇਂ ਕਿ ਕੂਲਰਾਂ, ਗਮਲਿਆਂ, ਟੁੱਟੇ-ਫੁੱਟੇ ਬਰਤਨਾਂ, ਟਾਇਰਾਂ ਆਦਿ ਵਿੱਚ ਖੜਾ ਪਾਣੀ। ਇਹ ਮੱਛਰ ਦਿਨ ਵੇਲੇ ਕੱਟਦਾ ਹੈ।ਡੇਂਗੂ ਬੁਖਾਰ ਹੋਣ ‘ਤੇ ਮਰੀਜ਼ ਦੇ ਸਿਰ ਵਿੱਚ ਤੇਜ਼ ਦਰਦ, ਅੱਖਾਂ ਪਿੱਛੇ ਦਰਦ, ਉਲਟੀਆਂ ਆਉਣਾ, ਸਰੀਰ ਦੇ ਕਿਸੇ ਵੀ ਹਿੱਸੇ ਵਿੱਚੋਂ ਖੂਨ ਦਾ ਨਿਕਲਣਾ ਆਦਿ ਹੁੰਦਾ ਹੈ। ਗੁਰਮੇਜ਼ ਸਿੰਘ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਇਸ ਬੁਖਾਰ ਤੋਂ ਬਚਣ ਲਈ ਸਾਨੂੰ ਕੀਤੇ ਵੀ ਪਾਣੀ ਇੱਕਠਾ ਨਹੀਂ ਹੋਣ ਦੇਣਾ ਚਾਹੀਦਾ, ਖੜੇ ਪਾਣੀ ‘ਤੇ ਤੇਲ ਪਾਓ, ਕੂਲਰਾਂ ਦਾ ਪਾਣੀ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਕੱਢੋ ਅਤੇ ਚੰਗੀ ਤਰਾਂ ਸਾਫ ਕਰਕੇ ਸੁਕਾਓ, ਪੂਰੀਆਂ ਬਾਹਾਂ ਦੇ ਕੱਪੜੇ ਪਾਓ, ਰਾਤ ਨੂੰ ਸੌਂਦੇ ਸਮੇਂ ਮੱਛਰ ਭਜਾਓ ਅਤੇ ਮੱਛਰਦਾਨੀਆਂ ਲਗਾ ਕੇ ਸੋਂਵੋਂ। ਬੁਖਾਰ ਹੋਣ ‘ਤੇ ਪੈਰਾਸੀਟਾਮੋਲ ਦੀ ਵਰਤੋਂ ਕਰੋ। ਬੁਖਾਰ ਹੋਣ ‘ਤੇ ਡਾਕਟਰ ਦੀ ਸਲਾਹ ਅਨੁਸਾਰ ਪੂਰਾ ਇਲਾਜ਼ ਕਰਵਾਓ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਬੁਖਾਰ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਸਰਬਜੀਤ ਕੌਰ ਐੱਲ.ਟੀ., ਇਸਕਮਪ੍ਰੀਤ ਸਿੰਘ, ਲਖਵਿੰਦਰ ਸਿੰਘ, ਗੁਰਿੰਦਰ ਸਿੰਘ ਹੈਲਥ ਵਰਕਰ, ਪਰਵਿੰਦਰ ਸਿੰਘ ਸੈਕਟਰੀ, ਲਖਵੀਰ ਸਿੰਘ, ਕੰਵਲਜੀਤ ਸਿੰਘ ਹੈਲਥ ਇੰਸਪੈਕਟਰ, ਬਿੰਦਰ ਫੁੱਲ ਆਦਿ ਨੇ ਹਿੱਸਾ ਲਿਆ।

About Post Author

Share and Enjoy !

Shares

Leave a Reply

Your email address will not be published.