ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਦੇ ਪਹਿਲਵਾਨਾਂ ਨੇ ਅੰਡਰ-15 ਮੁਕਾਬਲੇ ’ਚ ਮਾਰੀਆਂ ਮੱਲਾਂ

Share and Enjoy !

Shares

 

(ਬਿਊਰੋ ਚੈਕ ਪੋਸਟ) ਫਗਵਾੜਾ।

ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਪਰਮ ਨਗਰ ਖੋਥੜਾਂ ਰੋਡ ਫਗਵਾੜਾ ਦੇ ਦੋ ਪਹਿਲਵਾਨਾਂ ਨੇ ਸਟੇਟ ਪੱਧਰੀ ਕੁਸ਼ਤੀ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਕੈਡਮੀ ਦਾ ਨਾਮ ਰੌਸ਼ਨ ਕੀਤਾ ਹੈ। ਅਕੈਡਮੀ ਦੇ ਸੰਚਾਲਕ ਅਤੇ ਸਾਬਕਾ ਅੰਤਰ ਰਾਸ਼ਟਰੀ ਕੁਸ਼ਤੀ ਕੋਚ ਪੀ.ਆਰ. ਸੌਂਧੀ ਤੇ ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਮੇਹਲੀ ਨੇ ਦੱਸਿਆ ਕਿ ਅਕੈਡਮੀ ਦੇ ਪਹਿਲਵਾਨ ਤੇਜਸ ਢੱਡਵਾਲ ਅਤੇ ਨੀਰਜ ਨੇ ਫਰੀਦਕੋਟ ਵਿਖੇ 15 ਮਈ ਨੂੰ ਹੋਏ ਸਟੇਟ ਪੱਧਰੀ ਕੁਸ਼ਤੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਹ ਉਪਲੱਬਧੀ ਹਾਸਲ ਕੀਤੀ ਹੈ। ਹੋਣਹਾਰ ਪਹਿਲਵਾਨਾਂ ਦੀ ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕੁਸ਼ਤੀ ਕੋਚ ਪੀ.ਆਰ. ਸੋਂਧੀ ਅਤੇ ਪਹਿਲਵਾਨ ਅਮਰੀਕ ਸਿੰਘ ਨੇ ਭਰੋਸਾ ਜਤਾਇਆ ਕਿ ਇਹ ਦੋਵੇਂ ਪਹਿਲਵਾਨ ਕੁਸ਼ਤੀ ਦੇ ਖੇਤਰ ਵਿਚ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ। ਪਹਿਲਵਾਨ ਤੇਜਸ ਢੱਡਵਾਲ ਤੇ ਨੀਰਜ ਨੇ ਦੱਸਿਆ ਕਿ ਉਕਤ ਚੈਂਪੀਅਨਸ਼ਿਪ ਵਿਚ ਪੰਜਾਬ ਭਰ ਦੇ ਨਾਮੀ ਪਹਿਲਵਾਨਾਂ ਨੇ ਭਾਗ ਲਿਆ ਜਿਹਨਾਂ ਨੂੰ ਸਖ਼ਤ ਮੁਕਾਬਲੇ ਵਿਚ ਪਛਾੜ ਕੇ ਉਹਨਾਂ ਨੂੰ ਕਾਂਸੇ ਦੇ ਮੈਡਲ ਜਿੱਤਣ ਦਾ ਮਾਣ ਮਹਿਸੂਸ ਹੋਇਆ ਹੈ ਅਤੇ ਭਵਿੱਖ ਵਿਚ ਹੋਰ ਮਿਹਨਤ ਕਰਕੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਪੰਜਾਬ ਅਤੇ ਦੇਸ਼ ਲਈ ਮੈਡਲ ਜਿੱਤਣ ਦੀ ਇੱਛਾ ਰੱਖਦੇ ਹਨ। ਇਸ ਮੌਕੇ ਕੋਚ ਰਵਿੰਦਰ ਨਾਥ, ਨੱਨਾ ਢੱਡਵਾਲ, ਗੁਰਨਾਮ ਸਿੰਘ, ਬਲਵੀਰ ਕੁਮਾਰ, ਰਾਜਕੁਮਾਰ, ਜੋਗਿੰਦਰ ਰਾਮ, ਕੇਵਲ ਰਾਮ, ਕਾਲਾ ਬਿਜਲੀ ਬੋਰਡ, ਮੇਵਾ ਸਿੰਘ ਅੰਤਰ ਰਾਸ਼ਟਰੀ ਪਾਵਰ ਲਿਫਟਰ, ਅਵਤਾਰ ਸਿੰਘ ਤੇ ਰੀਤ ਪ੍ਰੀਤ ਪਾਲ ਸਿੰਘ ਨੇ ਵੀ ਜੇਤੂ ਪਹਿਲਵਾਨਾਂ ਨੂੰ ਸੁਨਹਿਰੀ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ।

About Post Author

Share and Enjoy !

Shares

Leave a Reply

Your email address will not be published.