
ਨੱਥੂਵਾਲਾ ਗਰਬੀ, 21.ਨਵੰਬਰ (ਰਾਜਵੀਰ)-ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਕੋਟ ਸੁਖੀਆ ਅਧੀਨ ਚੱਲ ਰਹੀ ਸੰਸਥਾ ਸੰਤ ਮੋਹਨ ਦਾਸ ਮੈਮੋਰੀਅਲ ਸੀਨੀ. ਸੈਕੰ. ਸਕੂਲ ਕੋਟ ਸੁਖੀਆ ਦੇ ਖਿਡਾਰੀਆਂ ਨੇ ਫਰੀਦਕੋਟ ਜਿਲੇ ਦੇ ਪਿੰਡ ਗੋਲੇਵਾਲਾ ਵਿਖੇ ਹੋਈਆਂ ਬਲਾਕ ਪੱਧਰ ਦੀਆਂ ਖੇਡਾਂ ਚ’ ਚੰਦਬਾਜਾ ਸੈਂਟਰ ਵੱਲੋਂ ਖੇਡਦਿਆਂ ਹੋਇਆਂ ਫੁੱਟਬਾਲ ਮੁਕਾਬਲਿਆਂ ‘ਚ ਸੁਚੱਜੀ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਸ਼ਾਨਦਾਰ ਪੁਜੀਸ਼ਨਾ ਹਾਸਿਲ ਕੀਤੀਆਂ। ਸਕੂਲ ਦੇ ਪ੍ਰਿੰਸੀਪਲ ਮਨਜੀਤ ਕੌਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਸਕੂਲ ਦੇ ਖਿਡਾਰੀਆਂ ਨੇ ਫੁੱਟਬਾਲ ਦੇ ਮੁਕਾਬਲਿਆਂ ਚ ਬਲਾਕ ਚ’ ਪਹਿਲਾ ਸਥਾਨ ਹਾਸਿਲ ਕਰਦਿਆਂ ਹੋਇਆਂ ਸੰਸਥਾ ਦੇ ਨਾਲ ਨਾਲ ਪੂਰੇ ਇਲਾਕੇ ‘ਚ ਆਪਣਾ ਨਾਮ ਰੌਸ਼ਨ ਕੀਤਾ। ਸੰਸਥਾ ਦੇ ਚੇਅਰਮੈਨ ਮੁਕੰਦ ਲਾਲ ਥਾਪਰ ਨੇ ਇਹਨਾਂ ਖਿਡਾਰੀਆਂ ਦੀ ਸ਼ਾਨਦਾਰ ਪ੍ਰਾਪਤੀ ਲਈ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਹਨਾਂ ਦੇ ਚੰਗੇਰੇ ਭਵਿੱਖ ਲਈ ਕਾਮਨਾ ਕੀਤੀ । ਇਸ ਸਮੇਂ ਸੈਂਟਰ ਮੁੱਖ ਅਧਿਆਪਿਕਾ ਮੈਡਮ ਪਰਮਜੀਤ ਕੌਰ ਨੇ ਜੇਤੂ ਖਿਡਾਰੀਆਂ ਦੀ, ਖੇਡਾਂ ਵਿੱਚ ਬਿਹਤਰ ਕਾਰਗੁਜਾਰੀ ਲਈ ਹੌਸਲਾ ਅਫਜ਼ਾਈ ਕੀਤੀ। ਸੰਸਥਾ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਕਿਹਾ ਕਿ ਇਹਨਾਂ ਖਿਡਾਰੀਆਂ ਦੀਆਂ ਇਹ ਮਾਣਮੱਤੀਆਂ ਪ੍ਰਾਪਤੀਆਂ, ਇਹਨਾਂ ਦੀ ਸਖਤ ਮਿਹਨਤ ਦੇ ਨਾਲ ਨਾਲ ਸਪੋਰਟਸ ਕੁਆਰਡੀਨੇਟਰ ਰਾਜ ਕੁਮਾਰ, ਕੋਚ ਮੋਹਨ ਸਿੰਘ ਬਰਾੜ, ਕਬੱਡੀ ਕੋਚ ਜਸਪਾਲ ਸਿੰਘ, ਡੀ.ਪੀ.ਈ ਰਵੀ ਸੋਨੀ ਅਤੇ ਸਹਾਇਕ ਕੋਚ ਸੁਖਬੀਰ ਕੌਰ ਦੀ ਯੋਗ ਅਗਵਾਈ ਦਾ ਹੀ ਨਤੀਜਾ ਹੈ। ਇਸ ਮੌਕੇ ਸੰਸਥਾ ਦੇ ਟਰੱਸਟ ਮੈਂਬਰ ਸੰਤੋਖ ਸਿੰਘ ਸੋਢੀ, ਪ੍ਰਬੰਧਕੀ ਕਮੇਟੀ ਦੇ ਮੈਂਬਰ ਮੇਘਾ ਥਾਪਰ, ਕੋ-ਆਰਡੀਨੇਟਰ ਖੁਸ਼ਵਿੰਦਰ ਸਿੰਘ, ਸੁਪਰਡੰਟ ਲਖਵੀਰ ਸਿੰਘ ਤੇ ਸਮੂਹ ਸਟਾਫ ਵੱਲੋਂ ਜੇਤੂ ਖਿਡਾਰੀਆਂ ਨੂੰ ਉਹਨਾਂ ਦੀ ਇਸ ਸ਼ਾਨਦਾਰ ਸਫਲਤਾ ਤੇ ਵਧਾਈ ਦਿੱਤੀ।