ਆਸ਼ੀਰਵਾਦ ਸਕੂਲ ਝਾੜੋਂ ਦੇ ਬੱਚਿਆਂ ਨੇ ਗੁਰਮਤਿ ਮੁਕਾਬਲਿਆਂ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Share and Enjoy !

Shares
ਚੀਮਾ ਮੰਡੀ,(ਗੁਰਵਿੰਦਰ ਸਿੰਘ ਚਹਿਲ) : ਸਤਿਨਾਮ ਸਰਬ ਕਲਿਆਣ ਟਰਸੱਟ ਚੰਡੀਗੜ ਵੱਲੋਂ ਪਿੰਡ ਜਖੇਪਲ ਗੁਰਦੁਆਰਾ ਧਰਮਾ ਪੱਤੀ ਵਿਖੇ 30 ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਗੁਰਮਤਿ ਮੁਕਾਬਲੇ ਕਰਵਾਏ ਗਏ,ਜਿਸ ਵਿੱਚ ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੇ ਬੱਚਿਆਂ ਨੇ ਭਾਗ ਲਿਆ।ਭਾਸ਼ਣ ਮੁਕਾਬਲੇ ਵਿੱਚ ਕਮਲਜੀਤ ਕੌਰ ਨੇ ਪਹਿਲਾ ਸਥਾਨ, ਕਵੀਸ਼ਰੀ ਮੁਕਾਬਲੇ ਵਿਚ ਅਭਿਜੋਤ ਸਿੰਘ ,ਮਨਪ੍ਰੀਤ ਕੌਰ ,ਦਿਲਪ੍ਰੀਤ ਕੌਰ  ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਕਵਿਤਾ ਮੁਕਾਬਲੇ ਚ ਪੂਨਮ ਕੌਰ ਨੇ ਦੂਜਾ ਸਥਾਨ, ਲਵਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ‌। ਸਕੂਲ ਪਹੁੰਚਣ ‘ਤੇ ਪ੍ਰਿੰਸੀਪਲ ਜਗਸੀਰ ਸਿੰਘ ਅਤੇ ਵਾਈਸ ਪ੍ਰਿੰਸੀਪਲ ਮੈਡਮ ਗੁਰਮੀਤ ਕੌਰ ਨੇ ਬੱਚਿਆਂ ਦਾ ਸਨਮਾਨ ਕੀਤਾ।ਉਹਨਾਂ ਸ਼ਾਨਦਾਰ ਜਿੱਤਾਂ ‘ਤੇ ਸਮੂਹ ਸਟਾਫ ਤੇ ਬੱਚਿਆ ਨੂੰ ਵਧਾਈ ਦਿੱਤੀ।ਪ੍ਰਿੰਸੀਪਲ ਨੇ ਦੱਸਿਆ ਕਿ ਮੁਕਾਬਲੇ ਵਿੱਚ ਬੱਚਿਆਂ ਦੀ ਤਿਆਰੀ ਮੈਡਮ ਚਰਨਜੀਤ ਕੌਰ ਨੇ ਕਰਵਾਈ ਅਤੇ ਪਿੰਦਰਜੀਤ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੱਤੀ।

About Post Author

Share and Enjoy !

Shares

Leave a Reply

Your email address will not be published.