ਪਰਿਵਾਰ ਨਿਯੋਜਨ ਦਾ ਅਪਣਾਓ ਉਪਾਏ, ਲਿਖੋ ਤਰੱਕੀ ਦਾ ਨਵਾਂ ਅਧਿਆਏ : ਡਾ ਸੰਜੇ ਕਪੂਰ

Share and Enjoy !

Shares

– ਸਿਵਲ ਸਰਜਨ ਵਲੋਂ ਵਿਸਵ ਆਬਾਦੀ ਦਿਵਸ ਸਬੰਧੀ ਜਾਗਰੂਕਤਾ ਸਮੱਗਰੀ ਜਾਰੀ
(ਬਿਊਰੋ ਚੈਕ ਪੋਸਟ) ਫਰੀਦਕੋਟ। ਵਿਸਵ ਅਬਾਦੀ ਦਿਵਸ ਸਬੰਧੀ ਸਿਵਲ ਸਰਜਨ ਡਾ. ਸੰਜੇ ਕਪੂਰ ਨੇ ਕਿਹਾ ਕੁਦਰਤ ਨੂੰ ਤਬਾਹਕੁਨ ਹੋਣ ਤੋਂ ਰੋਕਣ ਲਈ ਆਬਾਦੀ ਕੰਟਰੋਲ ਕਰਨਾ ਸਮੇਂ ਦੀ ਲੋੜ ਹੈ। ਉਨਾਂ ਕਿਹਾ ਕਿ 27 ਜੂਨ ਤੋਂ 10 ਜੁਲਾਈ ਤੱਕ ਦੰਪਤੀ ਸੰਪਰਕ ਪਖਵਾੜਾ ਮਨਾਇਆ ਜਾ ਰਿਹਾ। ਇਸ ਦੇ ਨਾਲ ਹੀ ਦੰਪਤੀ ਜਾਗਰੁਕਤਾ ਦੀਆਂ ਗਤੀਵਿਧੀਆਂ ਵੀ ਚੱਲ ਰਹੀਆਂ ਹਨ। ਉਨਾਂ ਕਿਹਾ ਕਿ ਇਨਾਂ ਗਤੀਵਿਧੀਆਂ ਤਹਿਤ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਕੇ ਸਿਹਤ ਵਿਭਾਗ ਦੇ ਮੁਲਾਜਮਾਂ ਵੱਲੋਂ ਲੋਕਾਂ ਨੂੰ ਪਰਿਵਾਰ ਨਿਯੋਜਨ ਸਾਧਨ ਅਪਣਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਸਿਵਲ ਸਰਜਨ ਡਾ. ਸੰਜੇ ਕਪੂਰ ਨੇ ਦੱਸਿਆ ਕਿ 11 ਜੁਲਾਈ ਤੋਂ 24 ਜੁਲਾਈ ਤੱਕ ਆਬਾਦੀ ਸਥਿਰਤਾ ਪਖਵਾੜਾ ਮਣਾਇਆ ਜਾਵੇਗਾ। ਜਿਸ ਦੇ ਤਹਿਤ ਨਸਬੰਦੀ ਤੇ ਨਲਬੰਦੀ ਦੇ ਓਪਰੇਸਨ ਕੀਤੇ ਜਾਣਗੇ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਿਦਾਇਤ ਕਰਦਿਆਂ ਕਿਹਾ ਕਿ ਯੋਗ ਜੋੜਿਆ ਨੂੰ ਪਰਿਵਾਰ ਨਿਯੋਜਨ ਦੇ ਕੱਚੇ,ਖਾਸ ਕਰਕੇ ਪੱਕੇ ਸਾਧਨਾਂ ਜਿਵੇਂ ਕਿ ਨਲਬੰਦੀ, ਨਸਬੰਦੀ,ਗਰਭ ਰੋਧਕ ਅੰਤਰਾ ਟੀਕਾ, ਛਾਇਆ ਗੋਲੀ, ਕਾਪਰਟੀ, ਯੂਸੀਡੀ, ਓਰਲ ਪਿਲਸ ਅਤੇ ਕੰਡੋਮ ਆਦਿ ਲਈ ਤੁਹਾਡੇ ਨੇੜੇ ਦੇ ਸਿਹਤ ਕੇਂਦਰਾਂ ਨਾਲ ਸੰਪਰਕ ਕਰਨ ਲਈ ਮੋਟੀਵੇਟ ਕੀਤਾ ਜਾਵੇ ਤਾਂ ਕਿ ਲੋਕ ਇਨਾਂ ਪਰਿਵਾਰ ਨਿਯੋਜਨ ਦੇ ਸਾਧਨਾਂ ਦਾ ਲਾਭ ਉਠਾ ਸਕਣ। ਉਨਾਂ ਕਿਹਾ ਕਿ ਲੋਕਾਂ ਨੂੰ ਛੋਟੇ ਪਰਿਵਾਰ ਹੋਣ ਦੇ ਫਾਇਦਿਆ ਬਾਰੇ ਦੱਸਿਆ ਜਾਵੇ ਤੇ ਜਿਨਾਂ ਦਾ ਪਰਿਵਾਰ ਕੰਪਲੀਟ ਹੋ ਗਿਆ ਹੈ। ਉਨਾਂ ਨੂੰ ਸਥਾਈ ਪਰਿਵਾਰ ਨਿਯੋਜਨ ਦੇ ਸਾਧਨ ਅਪਨਾਉਣ ਲਈ ਮੋਟੀਵੇਟ ਕੀਤਾ ਜਾਵੇ।
ਡਿਪਟੀ ਮਾਸ ਮੀਡੀਆ ਅਫਸਰ ਸੰਜੀਵ ਸਰਮਾ ਨੇ ਜ ਿਲਾ ਫਰੀਦਕੋਟ ਦੇ ਵੱਖ ਵੱਖ ਸਬ ਸੈਂਟਰਾਂ ਤੇ ਤਾਇਨਾਤ ਸਿਹਤ ਵਿਭਾਗ ਦੇ ਮੁਲਾਜਮਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਇਸ ਗੱਲ ਦਾ ਸੰਦੇਸ ਦੇਣ “ਪਰਿਵਾਰ ਨਿਯੋਜਨ ਦਾ ਅਪਣਾਵੋ ਉਪਾਏ, ਲਿਖੋ ਤਰੱਕੀ ਦਾ ਨਵਾਂ ਅਧਿਆਏ“ ਤਾਂ ਕਿ ਲੋਕ ਵੱਧ ਰਹੀ ਜਨਸੰਖਿਆ ‘ਤੇ ਕਾਬੂ ਪਾਉਣ ਵਿਚ ਆਪਣਾ ਯੋਗਦਾਨ ਦੇਣ ਲਈ ਪ੍ਰੇਰਿਤ ਹੋ ਸਕਣ। ਇਸ ਮੌਕੇ ਸਿਵਲ ਸਰਜਨ ਡਾ ਸੰਜੇ ਕਪੂਰ, ਡਿਪਟੀ ਮਾਸ ਮੀਡੀਆ ਅਫਸਰ ਸੰਜੀਵ ਸਰਮਾ, ਸਹਾਇਕ ਮਲੇਰੀਆ ਅਫਸਰ ਵਿਰਸਾ ਸਿੰਘ, ਨੋਡਲ ਅਫਸਰ ਆਈ ਈ ਸੀ ਗਤਿਵਿਧੀਆਂ, ਜੰਡ ਸਾਹਿਬ ਡਾ ਪ੍ਰਭਦੀਪ ਸਿੰਘ ਚਾਵਲਾ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਮਨੋਰਥ ਨਾਲ ਵਿਸਵ ਅਬਾਦੀ ਦਿਵਸ ਸਬੰਧੀ ਜਾਗਰੂਕਤਾ ਸਮਗਰੀ ਜਾਰੀ ਕੀਤੀ ਗਈ।

About Post Author

Share and Enjoy !

Shares

Leave a Reply

Your email address will not be published.