ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਦੇ ਹਲਕੇ ਹੁਸ਼ਿਆਰਪਰ ਵਿੱਚ 8 ਜੁਲਾਈ ਦੇ ਰੋਸ ਪ੍ਰਦਰਸਨ ਲਈ ਤਿਆਰੀਆਂ ਮੁਕੰਮਲ

Share and Enjoy !

Shares

– 8 ਜੁਲਾਈ ਦੇ ਹੁਸ ਿਆਰਪੁਰ ਰੋਸ ਪ੍ਰਦਰਸਨ ਵਿੱਚ ਸਮੂਲੀਅਤ ਲਈ ਜਲੰਧਰ ਦੀਆਂ ਪੰਜੇ ਬ੍ਰਾਂਚਾਂ ਤੋਂ ਚੱਲਣਗੇ ਵਹੀਕਲਜ
(ਬਿਊਰੋ ਚੈਕ ਪੋਸਟ) ਜਲੰਧਰ। ਪੀ.ਡਬਲਯੂ.ਡੀ. ਫੀਲਡ ਐਂਡ ਵਰਕਸਾਪ ਵਰਕਰਜ ਯੂਨੀਅਨ ਪੰਜਾਬ, ਵਲੋਂ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਦੇ ਹਲਕੇ ਹੁਸ ਿਆਰਪੁਰ ਵਿੱਚ ਐਲਾਨ ਕੀਤੇ 08 ਜੁਲਾਈ ਦੇ ਰੋਸ ਪ੍ਰਦਰਸਨ ਵਿੱਚ ਵੱਧ ਤੋਂ ਵੱਧ ਸਮੂਲੀਅਤ ਨੂੰ ਯਕੀਨੀ ਬਣਾਉਣ ਲਈ ਜ ਿਲਾ ਜਲੰਧਰ ਦੀ ਮੀਟਿੰਗ ਜਲੰਧਰ ਵਿਖੇ ਜ ਿਲਾ ਪ੍ਰਧਾਨ ਪੁਸਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮੁਲਾਜਮਾਂ ਦੀਆਂ ਮੰਗਾਂ ਨੂੰ ਲੈ ਕੇ ਵਿਚਾਰ ਚਰਚਾ ਅਤੇ ਹੁਸ ਿਆਰਪੁਰ ਵਿਖੇ 08 ਜੁਲਾਈ ਦੇ ਰੋਸ ਪ੍ਰਦਰਸਨ ਵਿੱਚ ਸਮੂਲੀਅਤ ਨੂੰ ਯਕੀਨੀ ਬਣਾਉਣ ਲਈ ਫੈਸਲਾ ਕੀਤਾ ਗਿਆ। ਫੈਸਲਿਆਂ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਚੇਅਰਮੈਨ ਅਕਲ ਚੰਦ ਸਿੰਘ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਸੇਖੋਂ ਨੇ ਦੱਸਿਆ ਕਿ ਜਦ ਸਪਲਾਈ ਅਤੇ ਸੈਨੀਟੇਸਨ ਵਿਭਾਗ ਦੇ ਮੰਤਰੀ ਦੇ ਹਲਕੇ ਵਿਖੇ 08 ਜੁਲਾਈ ਦੇ ਰੋਸ ਪ੍ਰਦਰਸਨ ਵਿੱਚ ਸਮੂਲੀਅਤ ਕਰਨ ਲਈ ਜਲੰਧਰ ਜ ਿਲੇ ਦੀਆਂ ਪੰਜੇ ਬ੍ਰਾਂਚਾਂ ਜਲੰਧਰ,ਜਲ ਸਪਲਾਈ ਵਿਭਾਗ ਜਲੰਧਰ, ਨੂਰਮਹਿਲ-ਫਿਲੌਰ, ਨਕੋਦਰ-ਸਾਹਕੋਟ ਅਤੇ ਕਪੂਰਥਲਾ ਤੋਂ ਵਹੀਕਲ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਚੇਅਰਮੈਨ ਨੇ ਦੱਸਿਆ ਕਿ 08 ਜੁਲਾਈ ਦੇ ਹੁਸ ਿਆਰਪੁਰ ਰੋਸ ਪ੍ਰਦਰਸਨ ਵਿੱਚ ਸਮੂਲੀਅਤ ਕਰਨ ਲਈ ਵਰਕਰਾਂ ਵਿੱਚ ਭਾਰੀ ਉਤਸਾਹ ਹੈ ਅਤੇ ਆਗੂਆਂ ਦੀ ਸਥਾਨਕ ਟੀਮਾਂ ਵੱਡੇ ਪੱਧਰ ਤੇ ਇੱਕ ਜੁੱਟ ਹੋ ਕੇ ਤਿਆਰੀ ਕਰ ਰਹੀਆਂ ਹਨ।
ਆਗੂਆਂ ਨੇ ਮੰਗਾਂ ਦਾ ਜਿਕਰ ਕਰਦੇ ਹੋਏ ਦੱਸਿਆ ਕਿ ਫੀਲਡ ਵਿਚ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਕਿਉਂਕਿ ਜਲ ਸਪਲਾਈ ਸੈਨੀਟੇਸਨ ਵਿਭਾਗ ਦੇ ਮੁੱਖ ਦਫਤਰ ਪਟਿਆਲਾ ਵਿਖੇ ਡਿਪਟੀ ਡਾਇਰੈਕਟਰ ਪਟਿਆਲਾ ਛੁੱਟੀ ਤੇ ਚਲ ਰਹੇ ਹਨ, ਸੁਪਰਡੈਂਟ ਅਤੇ ਐਫ ਏ ਦੀ ਬਦਲੀ ਹੋ ਗਈ ਹੈ ਰਜਿਸਟਰਾਰ ਵੀ ਦਫਤਰ ਵਿੱਚ ਨਹੀਂ ਹਨ। ਜਿਸ ਕਾਰਨ ਫੀਲਡ ਮੁਲਾਜਮਾਂ ਦੀਆਂ ਬਦਲੀਆਂ ,ਜੀ ਪੀ ਐਫ ਦੇ ਕੇਸ , ਮੈਡੀਕਲ ਬਿਲਾਂ ਦਾ ਭੁਗਤਾਨ, ਦਰਜਾ ਤਿੰਨ ਅਤੇ ਚਾਰ ਦੀਆਂ ਪਦ ਉੱਨਤੀਆਂ, ਮਿ੍ਰਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਤਰਸ ਦੇ ਅਧਾਰ ਤੇ ਨੌਕਰੀ, ਸਭ ਕੁੱਝ ਰੁਕਿਆ ਹੋਇਆ ਹੈ। ਇਸ ਸਬੰਧੀ ਜਥੇਬੰਦੀ ਦਾ ਵਫਦ ਮੰਤਰੀ ਜੀ ਨੂੰ ਮਿਲਿਆ ਸੀ ਉਨਾ ਨੇ ਭਰੋਸਾ ਦਿਵਾਇਆ ਸੀ ਕਿ ਫੀਲਡ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਪਾਵਰਾਂ ਜਲਦੀ ਹੀ ਡੈਲੀਗੇਟ ਕਰ ਦਿੱਤੀਆਂ ਜਾਣਗੀਆਂ । ਪ੍ਰੰਤੂ ਅਜਿਹਾ ਨਾ ਹੋਣ ਕਾਰਨ ਫੀਲਡ ਮੁਲਾਜਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਹੁਣ ਤੋਂ ਹੀ ਰੋਸ ਪ੍ਰਦਰਸਨ ਵਿੱਚ ਸਾਮਲ ਹੋਣ ਦੀ ਤਿਆਰੀ ਵਿੱਚ ਜੁੱਟਣ ਦਾ ਸੱਦਾ ਦਿੰਦੇ ਹੋਏ ਜਥੇਬੰਦੀ ਦੇ ਸਮੂਹ ਵਰਕਰਾਂ ਨੂੰ ਵੱਧ ਚੜ ਕੇ ਰੋਸ ਪ੍ਰਦਰਸਨ ਵਿੱਚ ਸਾਮਲ ਹੋਣ ਦੀ ਪੁਰਜੋਰ ਅਪੀਲ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਸੇਖੋਂ,ਅਕਲ ਚੰਦ ਸਿੰਘ, ਕੁਲਵੀਰ ਸਿੰਘ ਸਾਹਕੋਟ, ਬਲਜੀਤ ਸਿੰਘ ਨਕੋਦਰ, ਮਨਜਿੰਦਰ ਸਿੰਘ, ਸਤਵਿੰਦਰ ਸਿੰਘ, ਓਮ ਪ੍ਰਕਾਸ, ਰਾਮ ਬਿ੍ਰਛ, ਬਲਵੀਰ ਸਿੰਘ ਗੁਰਾਇਆ, ਅੰਗਰੇਜ ਸਿੰਘ, ਗੋਪਾਲ ਸਿੰਘ ਸੁਖਦਿਆਲ, ਮਨੋਹਰ ਲਾਲ, ਰਾਜਿੰਦਰ ਕੁਮਾਰ, ਹਰੀ ਚੰਦ ਆਦਿ ਸਾਥੀ ਹਾਜਰ ਹੋਏ।

About Post Author

Share and Enjoy !

Shares

Leave a Reply

Your email address will not be published.