
ਸੁਨਾਮ ਊਧਮ ਸਿੰਘ ਵਾਲਾ (ਜਗਸੀਰ ਲੌਂਗੋਵਾਲ ) : ਦੀ ਰਿਟੋਲ ਕਰਿਆਨਾ ਮਰਚੇਂਟ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਦੀ 16ਵੀਂ ਵਰ੍ਹੇਗੰਢ ਮੌਕੇ ਹਾਊਸ ਦਾ ਸਾਲਾਨਾ ਇਜਲਾਸ 6 ਮਾਰਚ ਨੂੰ ਸ੍ਰੀ ਰਮੇਸ਼ਵਰ ਸ਼ਿਵ ਮੰਦਰ ਕੰਪਲੈਕਸ, ਰਾਮ ਨਗਰ, ਸੁਨਾਮ ਵਿਖੇ ਪ੍ਰਧਾਨ ਰਾਜੀਵ ਸਿੰਗਲਾ ਦੀ ਅਗਵਾਈ ਹੇਠ ਹੋਣ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਚੇਅਰਮੈਨ ਜਗਜੀਤ ਸਿੰਘ ਅਹੂਜਾ ਨੇ ਦੱਸਿਆ ਕਿ ਇਸ ਮੌਕੇ ਵਪਾਰ ਮੰਡਲ ਦੀ ਲੀਡਰਸ਼ਿਪ, ਵਪਾਰੀ ਨੇਤਾ ਰਾਜੇਸ਼ ਅਗਰਵਾਲ ਅਤੇ ਜਿਲ੍ਹਾ ਸੰਗਰੂਰ ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਮੋਦ ਗੁਪਤਾ ਵੀ ਵਿਸ਼ੇਸ਼ ਤੋਰ ਤੇ ਪਹੁੰਚੇ ਰਹੇ ਹਨ ਅਤੇ ਇਸ ਸਮੇਂ ਸੁਨਾਮ ਦੇ ਤਕਰੀਬਨ 300 ਰਿਟੇਲ ਕਰਿਆਨਾ ਦੁਕਾਨਦਾਰ ਵੀਰ ਵੀ ਸਮੂਲੀਅਤ ਕਰਨਗੇ। ਜਿਸ ਵਿੱਚ ਆਨਲਾਈਨ ਵਪਾਰ ਅਤੇ ਲਾਕਡਾਊਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਤੇ ਛੋਟੇ ਦੁਕਾਨਦਾਰਾਂ ਦੀ ਸੈਂਪਲਿੰਗ ਦਾ ਵਿਰੋਧ ਅਤੇ ਸਰਕਾਰ ਦੀਆਂ ਵਪਾਰੀ ਵਰਗ ਤੇ ਮਾਰੂ ਨੀਤੀਆਂ ਦਾ ਵਿਰੋਧ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਇਜਲਾਸ ਵਿੱਚ 2021-22 ਦੌਰਾਨ ਕੀਤੇ ਗਏ ਕੰਮਾਂ ਅਤੇ ਆਮਦਨ ਖਰਚ ਸਬੰਧੀ ਲੇਖਾ ਜੋਖਾ ਹਾਊਸ ਵਿੱਚ ਪੇਸ਼ ਕੀਤਾ ਜਾਵੇਗਾ।