ਸ੍ਰੀ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ, ਪ੍ਰਬੰਧਕ ਕਮੇਟੀ ਪਲਾਹੀ ਵਲੋਂ ਮਾਘੀ ਟੂਰਨਾਮੈਂਟ 11 ਮਾਰਚ ਤੋਂ ਸ਼ੁਰੂ

Share and Enjoy !

Shares

ਫਗਵਾੜਾ (Check Post )  : ਸ੍ਰੀ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ, ਪ੍ਰਬੰਧਕ ਕਮੇਟੀ ਪਲਾਹੀ ਵਲੋਂ ਮਾਘੀ ਟੂਰਨਾਮੈਂਟ ਮਿਤੀ 11,12,13 ਮਾਰਚ 2022 ਨੂੰ ਗ੍ਰਾਮ ਪੰਚਾਇਤ ਪਲਾਹੀ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪਲਾਹੀ(ਰਜ਼ਿ:) ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਫੋਰਮੈਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਫੁੱਟਬਾਲ ਉਪਨ ਮੁਕਾਬਲੇ ਵਿੱਚ ਪਹਿਲਾ ਇਨਾਮ ਜਿੱਤਣ ਵਾਲੇ ਖਿਡਾਰੀਆਂ ਨੂੰ 15000 ਰੁਪਏ ਅਤੇ ਟਰਾਫੀ ਦਿੱਤੀ ਜਾਵੇਗੀ। ਦੂਜੇ ਇਨਾਮ ਵਿੱਚ 10000 ਰੁਪਏ ਅਤੇ ਨਾਲ ਟਰਾਫੀ ਦਿੱਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਇਸ ਵਿੱਚ ਪੁਰਾਣੇ ਖਿਡਾਰੀਆਂ ਦਾ ਸ਼ੋਅ ਮੈਚ ਅਤੇ ਬੱਚਿਆਂ ਦਾ ਸ਼ੋਅ ਮੈਚ ਵੀ ਹੋਵੇਗਾ।    ਮੁੱਖ ਪ੍ਰਬੰਧਕ ਫੋਰਮੈਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਪਲਾਹੀ ਦੀ ਪ੍ਰਬੰਧਕ ਕਮੇਟੀ ਵਿੱਚ ਮੁੱਖ ਸਲਾਹਕਾਰ ਗੁਰਪਾਲ ਸਿੰਘ ਸੱਗੂ, ਮਨੋਹਰ ਸਿੰਘ ਸੱਗੂ, ਗੁਲਾਮ ਸਰਵਰ ਸੱਬਾ, ਦਰਬਾਰਾ ਸਿੰਘ, ਮੁੱਖ ਪ੍ਰਬੰਧਕ ਫੋਰਮੈਨ ਬਲਵਿੰਦਰ ਸਿੰਘ, ਪ੍ਰਧਾਨ ਕੁਲਵਿੰਦਰ ਸਿੰਘ ਸੱਲ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੱਲ, ਸਕੱਤਰ ਜਸਪ੍ਰੀਤ ਸਿੰਘ ਸੱਲ, ਕੈਸ਼ੀਅਰ ਮੱਖਣ ਚੰਦ, ਮੈਂਬਰ ਗੋਬਿੰਦ ਸਿੰਘ ਕੋਚ, ਮੈਂਬਰ ਮਨਜੋਤ ਸਿੰਘ ਸੱਗੂ, ਮੈਂਬਰ ਰਾਮ ਪਾਲ ਪੰਚ, ਮੈਂਬਰ ਮਦਨ ਲਾਲ, ਮੈਂਬਰ ਰਵੀ ਪਾਲ, ਮੈਂਬਰ  ਸੁਰਜਨ ਸਿੰਘ ਨੰਬਰਦਾਰ, ਮੈਂਬਰ ਰਵਿੰਦਰ ਸਿੰਘ ਸੱਗੂ, ਮੈਂਬਰ ਸੰਨੀ ਡੈਵਿਟ, ਮੈਂਬਰ ਗੁਰਨਾਮ ਸਿੰਘ, ਮੈਂਬਰ ਪੀਟਰ ਕੁਮਾਰ, ਮੈਂਬਰ ਜਸਬੀਰ ਸਿੰਘ ਬਸਰਾ, ਮੈਂਬਰ ਬਿੰਦਰ ਫੁੱਲ, ਮੈਂਬਰ ਹਰਮੇਲ ਸਿੰਘ ਗਿੱਲ, ਮੈਂਬਰ ਸਨੀ ਚੰਦੜ ਸ਼ਾਮਲ ਕੀਤੇ ਗਏ ਹਨ।

About Post Author

Share and Enjoy !

Shares

Leave a Reply

Your email address will not be published.