ਅਕਾਲ ਅਕੈਡਮੀ ਫਤਹਿਗੜ ਦੀ ਕਬੱਡੀ ਖਿਡਾਰਨ ਪਰਨੀਤ ਕੌਰ ਨੇ ਕਰਵਾਈ ਬੱਲੇ- ਬੱਲੇ

Share and Enjoy !

Shares

– ਪਿੰਡ ਜਵਾਹਰਵਾਲਾ ਪੁੱਜਣ ’ਤੇ ਖਿਡਾਰੀਆਂ ਦਾ ਕੀਤਾ ਸਨਮਾਨ

(ਗੁਰਵਿੰਦਰ ਸਿੰਘ ਚਹਿਲ) ਚੀਮਾ ਮੰਡੀ। ਕਬੱਡੀ ਨੈਸਨਲ ਸਟਾਈਲ 14 ਸਾਲ ਤੋਂ ਘੱਟ ਉਮਰ ਵਰਗ (ਲੜਕੀਆਂ) ਸੰਗਰੂਰ ਦੀ ਟੀਮ ਨੂੰ ਪੰਜਾਬ ਭਰ ‘ਚੋਂ ਪਹਿਲਾ ਸਥਾਨ ਦਿਵਾ ਕੇ ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ  ਅਕਾਲ ਅਕੈਡਮੀ ਫਤਿਹਗੜ ਗੰਢੂਆਂ ਦੀ ਹੋਣਹਾਰ ਖਿਡਾਰਨ ਪਰਨੀਤ ਕੌਰ ਦੇ ਸਾਨਦਾਰ ਪ੍ਰਦਰਸਨ ਨੇ ਵੱਡੀ ਜਿੱਤ ਦਰਜ ਕਰਵਾਈ। ਜਾਣਕਾਰੀ ਦਿੰਦੀਆਂ ਅਕੈਡਮੀ ਪਿ੍ਰੰਸੀਪਲ ਨੀਨਾ ਸਰਮਾ ਨੇ ਦੱਸਿਆ ਕਿ 66ਵੀਆਂ ਪੰਜਾਬ ਸਟੇਟ ਸਕੂਲ ਖੇਡਾਂ ਜੋ ਕਿ ਮੋਹਾਲੀ ਵਿਖੇ ਹੋਈਆਂ ‘ਚ ਸੰਗਰੂਰ ਜ ਿਲੇ ਦੀ ਟੀਮ ਨੇ ਜ ਿਲਾ ਬਰਨਾਲਾ ਦੀ ਟੀਮ ਨੂੰ ਹਰਾ ਕੇ ਫਾਈਨਲ ਮੁਕਾਬਲਾ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ।ਅਕਾਲ ਅਕੈਡਮੀ ਫਤਿਹਗੜ ਗੰਢੂਆਂ ਦੀ ਖਿਡਾਰਨ ਪਰਨੀਤ ਕੌਰ ਦਾ ਪਿੰਡ ਜਵਾਹਰਵਾਲਾ ਵਿਖੇ ਪੁੱਜਣ ‘ਤੇ ਸਰਪੰਚ ਹਰਜਿੰਦਰ ਸਿੰਘ ਜਵਾਹਰਵਾਲਾ, ਨਾਜਮ ਸਿੰਘ ਫੌਜੀ ਅੱਛਰ ਸਿੰਘ, ਦਰਸਨ ਸਿੰਘ, ਗੁਰਜਿੰਦਰ ਸਿੰਘ, ਸੱਜਣ ਸਿੰਘ ਗੁਰਪ੍ਰੀਤ ਸਿੰਘ ਆਦਿ ਮੁਹਤਬਰ ਵਿਅਕਤੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ।ਗੁਰਦੁਆਰਾ ਪ੍ਰਬੰਧਕ ਕਮੇਟੀ ਫਤਹਿਗੜ ਦੇ ਪ੍ਰਧਾਨ ਬਲਵਿੰਦਰ ਸਿੰਘ, ਬੜੂ ਸਾਹਿਬ ਦੇ ਸੇਵਾਦਾਰ ਭਾਈ ਕਰਮਜੀਤ ਸਿੰਘ ਚੀਮਾ ਅਤੇ ਕਾਕਾ ਹਰਿੰਦਰਵੀਰ ਸਿੰਘ  ਵਲੋਂ ਖਿਡਾਰਨ ਪਰਨੀਤ ਕੌਰ ਦਾ ਸਿਰੋਪਾਓ ਨਾਲ ਵਿਸੇਸ ਸਨਮਾਨ ਕੀਤਾ ਗਿਆ । ਇਸ ਮੌਕੇ ਡੀਪੀਈ ਲਖਵਿੰਦਰ ਸਿੰਘ, ਲੈਕਚਰਾਰ ਸ੍ਰੀ ਰਾਜੀਵ ਅਰੋੜਾ, ਸੰਦੀਪ ਸਿੰਘ ਮਾਨ, ਸਿੰਗਾਰਾ ਸਿੰਘ, ਅਵਤਾਰ ਸਿੰਘ, ਜਗਦੀਪ ਸਿੰਘ, ਭੁਪਿੰਦਰ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਜਗਸੀਰ ਸਿੰਘ, ਤਰਸੇਮ ਸਿੰਘ, ਉਪਦੇਸ ਸਰਮਾ, ਗੁਰਵਿੰਦਰ ਕੌਰ, ਪਰਮਿੰਦਰ ਕੌਰ, ਸਰਬਜੀਤ ਕੌਰ, ਕਰਮਜੀਤ ਕੌਰ ਵੀਰਪਾਲ ਕੌਰ, ਮਨਪ੍ਰੀਤ ਕੌਰ, ਹਰਦੀਪ ਕੌਰ, ਹਰਜਿੰਦਰ ਕੌਰ, ਬਿੰਦਰ ਕੌਰ, ਸਤਨਾਮ ਕੌਰ, ਗੁਰਪ੍ਰੀਤ ਕੌਰ, ਅਵਤਾਰ ਕੌਰ, ਮਨਜੀਤ ਕੌਰ, ਸਿਮਰਜੀਤ ਕੌਰ, ਗਗਨਦੀਪ ਕੌਰ, ਗਗਨਪ੍ਰੀਤ ਕੌਰ, ਮੋਨਿਕਾ ਰਾਣੀ, ਜਸਪ੍ਰੀਤ ਕੌਰ, ਖੁਸਵੰਤ ਕੌਰ, ਬੇਅੰਤ ਕੌਰ, ਜਸਵੀਰ ਕੌਰ, ਅਮਨਦੀਪ ਕੌਰ, ਰਾਜਵਿੰਦਰ ਕੌਰ, ਜਸਪ੍ਰੀਤ ਕੌਰ ਆਦਿ ਅਕੈਡਮੀ ਅਧਿਆਪਕ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.