ਬਾਬਾ ਸਾਦੀ ਸ਼ਾਹ ਜੀ ਦੀ ਦਰਗਾਹ ਤੇ ਸਾਲਾਨਾ ਮੇਲਾ ਕਰਵਾਇਆ

Share and Enjoy !

Shares

(ਜਸਵਿੰਦਰ ਸਿੰਘ ਰੱਖਰਾ) ਮੋਗਾ/ਧਰਮਕੋਟ। ਧਰਮਕੋਟ ਨੇੜੇ ਪਿੰਡ ਨੂਰਪੁਰ ਹਕੀਮਾਂ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਾਬਾ ਸਾਦੀ ਸ਼ਾਹ ਜੀ ਦੇ ਦਰਬਾਰ ਤੇ ਸਾਲਾਨਾ ਮੇਲਾ ਕਰਵਾਇਆ ਗਿਆ। ਕਮੇਟੀ ਮੈਂਬਰਾਂ ਵੱਲੋਂ ਬਾਬਾ ਜੀ ਦੇ ਦਰਬਾਰ ਤੇ ਸਵੇਰੇ ਚਾਦਰ ਚੜਾਈ ਗਈ ਤੇ ਸੰਗਤਾਂ ਲਈ ਲੰਗਰ ਤਿਆਰ ਕਰਕੇ ਭੋਗ ਲਗਾਇਆ ਗਿਆ। ਦਰਬਾਰ ਤੇ ਸੰਗਤਾਂ ਦੂਰੋਂ-ਦੂਰੋਂ ਚੱਲ ਕੇ ਮੱਥਾ ਟੇਕਣ ਪਹੁੰਚਦੀਆਂ, ਹਰੇਕ ਦੀਆਂ ਇੱਥੇ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ। ਇਸ ਮੇਲੇ ਵਿੱਚ ਦੁਗਾਣਾ ਜੋੜੀ ਸੁਖਦੇਵ ਸੇਰਾ ਅਤੇ ਮੈਡਮ ਪ੍ਰਭਜੋਤ ਕੌਰ ਵੱਲੋਂ ਆਪਣੇ ਗੀਤਾਂ ਰਾਹੀਂ ਹਾਜਰੀ ਲਗਾਈ। ਉੱਚਕੋਟੀ ਦੇ ਕਲਾਕਾਰਾਂ ਵੱਲੋਂ ਬਾਬਾ ਜੀ ਦਰਬਾਰ ਤੇ ਆਪਣੇ ਗੀਤਾਂ ਰਾਹੀਂ ਹਾਜਰੀ ਲਗਾਈ। ਕਮੇਟੀ ਦੇ ਪ੍ਰਧਾਨ ਰੇਸਮ ਸਿੰਘ ਅਤੇ ਕਮੇਟੀ ਮੈਂਬਰਾਂ ਵੱਲੋਂ ਪਹੁੰਚੇ ਹੋਏ ਕਲਾਕਾਰਾਂ ਅਤੇ ਮੁੱਖ ਸਖਸੀਅਤਾਂ ਸਨਮਾਨਿਤ ਕੀਤਾ ਗਿਆ। ਸੰਗਤਾਂ ਲਈ ਸਾਰਾ ਦਿਨ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ।

About Post Author

Share and Enjoy !

Shares

Leave a Reply

Your email address will not be published.