ਸਿੰਗਲ ਟਰੈਕ ‘ਲੱਭਣਾ ਨੀ ਭੀਮ ਵਰਗਾ’ ਦੀ ਰਿਕਾਰਡਿੰਗ ਮੁਕੰਮਲ

Share and Enjoy !

Shares

(ਤਰਸੇਮ ਦੀਵਾਨਾ) ਹੁਸ਼ਿਆਰਪੁਰ। ਨਾਰੀ ਦੇ ਮੁਕਤੀ ਦਾਤਾ ਅਤੇ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੇ ਆ ਰਹੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਫੌਕ ਬ੍ਰਦਰਜ ਪ੍ਰੋਡਕਸ਼ਨ ਵੱਲੋਂ ਸੁਰੀਲੀ ਆਵਾਜ਼ ਦੀ ਮਲਿਕਾ ਰਾਜ ਗੁਲਜ਼ਾਰ ਦੀ ਆਵਾਜ਼ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਇੱਕ ਗੀਤ ਲੱਭਣਾ ਨਹੀ ਭੀਮ ਵਰਗਾ ਦੀ ਰਿਕਾਰਡਿੰਗ ਮੁਕੰਮਲ ਕੀਤੀ ਗਈ। ਇਸ ਸੰਬੰਧੀ ਫੌਕ ਬ੍ਰਦਰਜ ਪ੍ਰੋਡਕਸ਼ਨ ਦੀ ਟੀਮ ਅਤੇ ਲੱਭਣਾ ਨਹੀ ਭੀਮ ਵਰਗਾ ਗੀਤ ਦੇ ਗੀਤਕਾਰ ਅਸ਼ੋਕ ਸੱਲਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਗੀਤ ਦਾ ਮਿਊਜ਼ਿਕ ਉੱਘੇ ਮਿਊਜ਼ਿਕ ਡਾਇਰੈਕਟਰ ਸੁਨੀਲ ਬਾਵਾ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਜੀਵਨੀ ਨੂੰ ਦਰਸਾਉਂਦਾ ਹੋਇਆ ਇਹ ਗੀਤ ਜਲਦੀ ਹੀ  ਵਧੀਆ ਵਧੀਆ ਲੋਕੇਸ਼ਨਾਂ ਤੇ ਸ਼ੂਟ ਕਰਕੇ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇਗਾ। ਫੋਕ ਬ੍ਰਦਰਜ ਪ੍ਰੋਡਕਸ਼ਨ ਦੀ ਟੀਮ ਨੇ ਕਿਹਾ ਕਿ ਆਸ ਕਰਦੇ ਹਾਂ ਕਿ  ਪ੍ਰੋਡਕਸ਼ਨ ਵੱਲੋਂ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤੇ ਗਏ ਪਹਿਲੇ ਗੀਤਾਂ ਦੀ ਤਰਾਂ ਇਸ ਗੀਤ ਨੂੰ ਵੀ ਲੋਕ ਮਣਾਂਮੂੰਹੀ ਪਿਆਰ ਦੇਣਗੇ।

About Post Author

Share and Enjoy !

Shares

Leave a Reply

Your email address will not be published.