
ਹੀਰੋਂ ਖੁਰਦ,(ਗੁਰਵਿੰਦਰ ਸਿੰਘ ਚਹਿਲ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਿਆਲਾ ਕਲਾਂ (ਲੜਕੀਆਂ) ਵਿਖੇ ਪ੍ਰਿੰਸੀਪਲ ਓਮ ਪ੍ਰਕਾਸ਼ ਮਿੱਢਾ ਦੀ ਅਗਵਾਈ ਹੇਠ ਬਾਲ ਦਿਵਸ ਦੇ ਸ਼ੁਭ ਅਵਸਰ ਤੇ ਸਕੂਲ ਦਾ ਮੈਗਜ਼ੀਨ ‘ਮਹਿਕ ਅੰਕ-4’ ਰਿਲੀਜ਼ ਕੀਤਾ ਅਤੇ ਵਿਦਿਆਰਥੀਆਂ ਦੇ ਕਲਚਰਲ ਪ੍ਰੋਗਰਾਮ ਕਰਵਾਇਆ,ਦਾਖਲਾ ਮੁਹਿੰਮ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ, ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।ਵਿਦਿਆਰਥੀਆਂ ਦੇ ਸੁੰਦਰ ਲਿਖਾਈ,ਲੇਖ ਲਿਖਣ,ਗੀਤ ਗਾਇਨ ,ਲੋਕ ਨਾਚ ਦੇ ਮੁਕਾਬਲੇ ਕਰਵਾਏ ਤੇ ਗਿੱਧਾ ਤੇ ਹੋਰ ਸਭਿਆਚਾਰਕ ਪ੍ਰੋਗਰਾਮ ਵੀ ਵਿਦਿਆਰਥੀਆਂ ਨੇ ਪੇਸ਼ ਕੀਤਾ।ਪਿੰਡ ਦੇ ਪਤਵੰਤੇ ਮੱਘਰ ਮੱਲ ਅਤੇ ਉਸਦੇ ਸਾਥੀ,ਐਸਐਮਸੀ ਚੇਅਰਮੈਨ ਅਵਤਾਰ ਸਿੰਘ,ਪੀਟੀਏ ਪ੍ਰਧਾਨ ਨੇ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ।ਇਸ ਮੌਕੇ ਪ੍ਰਿੰਸੀਪਲ ਨੇ ਮੈਗਜ਼ੀਨ ਤਿਆਰ ਕਰਨ ਵਾਲੇ ਅਧਿਆਪਕ ਸੰਪਾਦਕ ਮੈਡਮ ਸਿਮਰਜੀਤ ਕੌਰ,ਸਹਿ ਸੰਪਾਦਕ ਮੈਡਮ ਸਵਿਤਾ ਰਾਣੀ ਅਤੇ ਮੈਡਮ ਪੂਜਾ ਗਰਗ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਤੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।