
ਹੀਰੋਂ ਖੁਰਦ (ਗੁਰਵਿੰਦਰ ਸਿੰਘ ਚਹਿਲ) : ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ. ਭੀਖੀ ਦੇ ਸੀਨੀਅਰ ਵਿਦਿਆਰਥੀਆਂ ਦਾ ਦੋ ਦਿਨਾਂ ਟੂਰ ਸ਼ਿਮਲਾ ਵਿਖੇ ਲਗਾਇਆ ਗਿਆ।ਟੂਰ ਦੌਰਾਨ ਰਸਤੇ ਵਿੱਚ ਗੁਰੂਦੁਆਰਾ ਪ੍ਰਮੇਸ਼ਰ ਦੁਆਰ ਵਿਖੇ ਦਰਸ਼ਨ ਕੀਤੇ।ਪਿੰਜੌਰ, ਸੋਲਨ ਹੁੰਦੇ ਹੋਏ ਸ਼ਿਮਲਾ ਦੀਆਂ ਹੁਸੀਨ ਵਾਦੀਆਂ ‘ਚ ਦਸਤਕ ਦਿੱਤੀ। ਵਿਦਿਆਰਥੀਆਂ ਨੂੰ ਕੁਫਰੀ ਵੀ ਲਿਜਾਇਆ ਗਿਆ।ਬਹੁਤੇ ਵਿਦਿਆਰਥੀਆਂ ਲਈ ਪਹਾੜੀ ਯਾਤਰਾ ਦਾ ਇਹ ਪਹਿਲਾ ਅਨੁਭਵ ਸੀ,ਜਿਸ ਦਾ ਉਨ੍ਹਾਂ ਖੂਬ ਅਨੰਦ ਮਾਣਿਆ।ਉਨ੍ਹਾਂ ਦੂਰ ਅਤੇ ਨੇੜੇ ਦੇ ਪਹਾੜਾਂ ‘ਤੇ ਪਈ ਬਰਫ ਨੂੰ ਬਹੁਤ ਨਜ਼ਦੀਕ ਤੋਂ ਤੱਕਿਆ ਅਤੇ ਜੰਗਲੀ ਜਾਨਵਰ ਯਾਕ ਵਗੈਰਾ ਵੀ ਦੇਖੇ।ਉਨ੍ਹਾਂ ਉੱਥੋਂ ਦਾ ਪਹਾੜੀ ਪਹਿਰਾਵਾ ਪਹਿਨ ਕੇ ਫੋਟੋਆਂ ਕਰਵਾਈਆਂ। ਇਸਦੇ ਨਾਲ ਹੀ ਬੱਚਿਆਂ ਨੂੰ ਜੰਗਲੀ ਬਨਸਪਤੀ ਅਤੇ ਜੜ੍ਹੀ ਬੂਟੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਜਿਸ ਜੰਗਲੀ ਬਨਸਪਤੀ ਅਤੇ ਜਾਨਵਰਾਂ ਨੂੰ ਬੱਚਿਆਂ ਨੇ ਕੇਵਲ ਕਿਤਾਬਾਂ ਵਿੱਚ ਹੀ ਦੇਖਿਆ ਸੀ, ਉਨ੍ਹਾਂ ਨੂੰ ਯਥਾਰਥ ਵਿੱਚ ਅੱਖਾਂ ਸਾਹਮਣੇ ਦੇਖ ਕੇ ਬਹੁਤ ਖੁਸ਼ ਹੋਏ । ਕੁਫਰੀ ਤੋਂ ਵਾਪਸੀ ਸਮੇਂ ਰਿੱਜ ਮੈਦਾਨ ਵਿਖੇ ਲਿਜਾਇਆ ਗਿਆ । ਇੱਥੇ ਬੱਚਿਆਂ ਨੇ ਸੁਹਾਵਣੇ ਸਰਦ ਮੌਸਮ ਅਤੇ ਰਿਮਝਿਮ ਵਰਖਾ ਦਾ ਖੂਬ ਅਨੰਦ ਮਾਣਿਆ । ਪਹਾੜੀ ਦ੍ਰਿਸ਼ ਦੇਖ ਕੇ ਬੱਚੇ ਬਹੁਤ ਖੁਸ਼ ਹੋਏ । ਮਾਲ ਬਜ਼ਾਰ ਵਿੱਚ ਖਰੀਦਦਾਰੀ ਕੀਤੀ। ਬੱਚਿਆਂ ਦਾ ਇਹ ਵਿੱਦਿਅਕ ਅਤੇ ਮਨੋਰੰਜਕ ਟੂਰ ਬਹੁਤ ਹੀ ਵਧੀਆ ਰਿਹਾ।ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ ਅਤੇ ਮਸਤੀ ਕੀਤੀ।