
ਹੀਰੋਂ ਖੁਰਦ,(ਗੁਰਵਿੰਦਰ ਸਿੰਘ ਚਹਿਲ) : ਸਰਕਾਰੀ ਪ੍ਰਾਇਮਰੀ ਸਕੂਲ ਦਾਤੇਵਾਸ ਵਿਖੇ ਬਾਲ ਦਿਵਸ ਮੌਕੇ ਸਮਾਜਸੇਵੀ ਜਸਪਾਲ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਲੋੜਵੰਦ ਬੱਚਿਆਂ ਨੂੰ ਬੂਟ,ਜ਼ੁਰਾਬਾਂ ਅਤੇ ਕੋਟੀਆਂ ਵੰਡੀਆਂ।ਜ਼ਿਕਰਯੋਗ ਹੈ ਕਿ ਇਹ ਸਹਾਇਤਾ ਸ੍ਰ. ਦਾਤੇਵਾਸ ਦੀ ਸਿਡਨੀ (ਆਸਟ੍ਰੇਲੀਆ) ਰਹਿੰਦੀ ਬੇਟੀ ਕੁਲਵਿੰਦਰਜੀਤ ਕੌਰ ਨੇ ਉਚੇਚੇ ਤੌਰ ‘ਤੇ ਭੇਜੀ ਹੈ।ਇਸ ਮੌਕੇ ਸਰਪੰਚ ਰਣਜੀਤ ਸਿੰਘ, ਸੀਐੱਚਟੀ ਕੁਲਵਿੰਦਰ ਸਿੰਘ,ਐਚਟੀ ਹਰਵਿੰਦਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।ਸਕੂਲ ਮੁਖੀ ਨੇ ਕਿਹਾ ਕਿ ਪਰਵਾਸੀ ਭਾਰਤੀ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਕੂਲਾਂ ਦੀ ਨੁਹਾਰ ਬਦਲਣ ‘ਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਨ।