
(ਦਲਜੀਤ ਸਿੰਘ ਨਾਭਾ) ਪਟਿਆਲਾ। 75 ਸਾਲਾ ਅਜਾਦੀ ਦਿਵਸ ਨੂੰ ਸਮਰਪਿਤ ਬਲਾਕ ਪੱਧਰੀ ਸਕਿੱਟ ਮੁਕਾਬਲੇ ਦਾ ਆਯੋਜਨ ਸਮਾਰਟ ਸਕੂਲ ਫੀਲਖਾਨਾ ਵਿਖੇ ਕੀਤਾ ਗਿਆ। ਪਿ੍ਰੰਸੀਪਲ ਡਾ.ਰਜਨੀਸ਼ ਗੁਪਤਾ ਨੇ ਦੱਸਿਆ ਕਿ ਸਮੂਹ ਭਾਗ ਲੈਣ ਵਾਲੀ ਟੀਮਾਂ ਨੇ ਪੁਰੀ ਤਨਦੇਹੀ ਨਾਲ ਸਕਿੱਟਾਂ ਦੀ ਪੇਸ਼ਕਾਰੀ ਕੀਤੀ। ਸਕਿੱਟ ਮੁਕਾਬਲਾ(ਮਿਡਲ ਵਰਗ) ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੀਲਖਾਨਾ ਨੇ ਪ੍ਰਾਪਤ ਕੀਤਾ। ਸਕਿੱਟ ਮੁਕਾਬਲਾ(ਸੈਕੰਡਰੀ ਵਰਗ) ਪਹਿਲਾ ਸਥਾਨ ਸਰਕਾਰੀ ਵਿਕਟੋਰੀਆ ਸਕੂਲ ਪਟਿਆਲਾ, ਦੂਜਾ ਸਥਾਨ ਸਮਾਰਟ ਸਕੂਲ ਫੀਲਖਾਨਾ ਅਤੇ ਤੀਜਾ ਸਥਾਨਸ ਸਰਕਾਰੀ ਸਕੂਲ ਓਲਡ ਪੁਲਿਸ ਲਾਇਨ ਨੇ ਪ੍ਰਾਪਤ ਕੀਤਾ। ਪਿ੍ਰੰਸੀਪਲ ਡਾ.ਰਜਨੀਸ਼ ਗੁਪਤਾ ਨੇ ਜੇਤੂ ਵਿਦਿਆਰਥੀਆਂ, ਅਗਵਾਈ ਕਰਨ ਵਾਲੇ ਅਧਿਆਪਕਾਂ ਅਤੇ ਸਕੂਲ ਮੁਖੀ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ। ਇਸ ਮੌਕੇ ਤੇ ਮੈਡਮ ਪਰਮਿੰਦਰ ਕੌਰ , ਮੈਡਮ ਸਪਨਾ ਸੇਠੀ, ਮੈਡਮ ਚਰਨਦੀਪ ਕੌਰ ਅਤੇ ਮੈਡਮ ਪਰਮਜੀਤ ਕੌਰ ਆਦਿ ਅਧਿਆਪਕਾਂ ਨੇ ਅਹਿਮ ਭੂਮਿਕਾ ਨਿਭਾਈ।