ਕੌਮੀ ਤੇ ਸੂਬਾ ਜਨਰਲ ਸਕੱਤਰ ਚਕੋਹੀ ਦੀ ਪ੍ਰਧਾਨਗੀ ਹੇਠ ਹੋਈ ਨੰਬਰਦਾਰਾ ਦੀ ਮੀਟਿੰਗ

Share and Enjoy !

Shares

(ਇੰਦਰਜੀਤ ਸਿੰਘ ਦੈਹਿੜੂ) ਖੰਨਾ। ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗ਼ਾਲਿਬ ਤਹਿਸੀਲ ਖੰਨਾ ਦੀ ਮਹੀਨਾਵਾਰ ਮੀਟਿੰਗ ਕੌਮੀ ਤੇ ਸੂਬਾ ਜਨਰਲ ਸਕੱਤਰ ਆਲਮਜੀਤ ਸਿੰਘ ਚਕੋਹੀ ਅਤੇ ਤਹਿਸੀਲ ਪ੍ਰਧਾਨ ਸ਼ੇਰ ਸਿੰਘ ਫੈਜ਼ਗਡ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ਼ਿਰਕਤ ਕਰਦਿਆਂ ਕਈ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਤੇ ਉਨਾਂ ਨੂੰ ਸਰਬਸੰਮਤੀ ਨਾਲ ਪਾਸ ਕਰਦੇ ਹੋਏ ਭਵਿੱਖ ਵਿਚ ਰਣਨੀਤੀ ਨੂੰ ਵੀ ਅਮਲੀਜਾਮਾ ਦਿੱਤਾ .
ਇਸ ਸਮੇਂ ਸੂਬਾ ਐਗਜ਼ੈਕਟਿਵ ਮੈਂਬਰ ਰਾਜਪਾਲ ਸਿੰਘ ਇਕੋਲਾਹੀ ਨੇ ਕਿਹਾ ਕਿ ਨੰਬਰਦਾਰ ਭਰਾਵਾਂ ਨੂੰ ਬੇਨਤੀ ਹੈ ਕਿ ਨੰਬਰਦਾਰ ਆਪਣੇ ਫਰਜ ਜ ਿੰਮੇਵਾਰੀ ਨਾਲ ਨਿਭਾਉਣ ਕਿਉਂ ਕੀ ਨੰਬੜਦਾਰ ਦਾ ਰੁਤਬਾ ਬਹੁਤ ਸਨਮਾਨਯੋਗ ਹੈ .ਚਕੋਹੀ ਸਾਬ ਨੇ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰਾਂ ਨੂੰ ਸ ਿਕਾਇਤ ਨਿਵਾਰਨ ਕਮੇਟੀ ਚ ਲੈਣਾ ਅਤੇ ਮਾਣ ਭੱਤੇ ਚ ਵਾਧਾ ਕਰਨਾ ਤੇ ਪਹਿਲ ਦੇ ਆਧਾਰ ਤੇ ਨੰਬਰਦਾਰ ਦੇ ਲੜਕੇ ਨੂੰ ਨੰਬਰਦਾਰ ਨਿਯੁਕਤ ਕਰਨਾ ਆਦਿ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ।
ਚਕੋਹੀ ਸਾਬ ਮੈਂ ਮੁੱਖਮੰਤਰੀ ਭਗਵੰਤ ਮਾਨ ਤੋਂ ਸਮਾਂ ਮੰਗਿਆ ਹੈ ਤਾਂ ਜੋ ਨੰਬਰਦਾਰ ਭਰਾਵਾਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ । ਹੋਰਨਾਂ ਤੋਂ ਇਲਾਵਾ ਇਸ ਮੌਕੇ ਪ੍ਰਾਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਬੋਬੀ ਇਕੋਲਾਹਾ , ਅਮਰਜੀਤ ਸਿੰਘ ਜੰਡਾਲੀ, ਤਹਿਸੀਲ ਵਾਈਸ ਪ੍ਰਧਾਨ ਗੁਰਮੀਤ ਸਿੰਘ ਭੱਟੀ ,ਸਾਧੂ ਸਿੰਘ, ਸ਼ੇਰ ਸਿੰਘ ਰਸੂਲਡਾ, ਪਾਲ ਸਿੰਘ, ਛਿੰਦਰ ਸਿੰਘ, ਸੇਵਕ ਸਿੰਘ, ਹਰਜੀਤ ਸਿੰਘ, ਗੁਰਨਾਮ ਚੰਦ ,ਨਵਜੀਤ ਕੌਰ ਖੰਨਾ ਖੁਰਦ ,ਪਿਆਰਾ ਸਿੰਘ ਰਸੂਲਡਾ ,ਚਰਨ ਸਿੰਘ ਇਕੋਲਾਹੀ, ਨਗਿੰਦਰ ਸਿੰਘ ,ਅਮਨਦੀਪ ਸਿੰਘ ,ਅਜਮੇਰ ਸਿੰਘ ਹਾਜਰ ਸਨ|

About Post Author

Share and Enjoy !

Shares

Leave a Reply

Your email address will not be published.