
ਕਵੀ ਦਰਬਾਰ ਦੌਰਾਨ “ਰੰਗਾਂ ਦੇ ਆਰ-ਪਾਰ” ਅਤੇ “ਗਰੀਕ ਸਫ਼ਰਨਾਮਾ” ਪੁਸਤਕਾਂ ਲੋਕ ਅਰਪਣ
ਫਗਵਾੜਾ (Check Post) :‘ਦੇਸ਼ ਦੇ ਸੰਘੀ ਢਾਂਚੇ ਨੂੰ ਬਚਾਉਣ ਲਈ ਸਾਹਿੱਤਕ ਕਲਮਾਂ ਦਾ ਨਿਰਪੱਖ ਹੋਣਾ ਜ਼ਰੂਰੀ ਹੈ।’ ਇਹ ਸ਼ਬਦ ਦੁਆਬਾ ਇਲਾਕੇ ਦੇ ਮਸ਼ਹੂਰ ਸਕੇਪ ਸਾਹਿੱਤਕ ਸੰਸਥਾ ਵਲੋਂ ਮਹੀਨਾਵਾਰ ਕਵੀ ਦਰਬਾਰ ਦੌਰਾਨ ਗੁਰਮੀਤ ਸਿੰਘ ਪਲਾਹੀ ਨੇ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਕਹੇ। ਕਵੀ ਦਰਬਾਰ ਦੀ ਪ੍ਰਧਾਨਗੀ ਪਰਵਾਸੀ ਲੇਖਕ ਮੋਹਨ ਸਿੰਘ ਭੰਮਰਾ, ਪ੍ਰਧਾਨ ਪਰਵਿੰਦਰ ਜੀਤ ਸਿੰਘ, ਰਵਿੰਦਰ ਚੋਟ, ਗੁਰਮੀਤ ਸਿੰਘ ਪਲਾਹੀ, ਭਜਨ ਸਿੰਘ ਵਿਰਕ ਅਤੇ ਬਲਦੇਵ ਰਾਜ ਕੋਮਲ ਨੇ ਕੀਤੀ। ਇਸ ਕਵੀ ਦਰਬਾਰ ਦੌਰਾਨ ਦੋ ਦਰਜਨ ਦੇ ਕਰੀਬ ਲੇਖਕਾਂ ਨੇ ਸਮਾਜਿਕ, ਆਪਸੀ ਭਾਈਚਾਰੇ ਅਤੇ ਦੇਸ਼ ਦੇ ਤਾਨੇ-ਬਾਨੇ ਨਾਲ ਸਬੰਧਤ ਕਵਿਤਾਵਾਂ, ਗੀਤ ਗ਼ਜ਼ਲਾਂ ਪੇਸ਼ ਕੀਤੀਆਂ। ਕਵੀ ਦਰਬਾਰ ਵਿੱਚ ਕਮਲੇਸ਼ ਸੰਧੂ, ਸੀਤਲ ਰਾਮ ਬੰਗਾ, ਸੋਢੀ ਸੱਤੋਵਾਲੀਆ, ਉਰਮਲਜੀਤ ਸਿੰਘ ਵਾਲੀਆ, ਸੁਖਦੇਵ ਸਿੰਘ ਗੰਢਵਾਂ, ਮਨੋਜ ਫਗਵਾੜਵੀ, ਪ੍ਰੋ. ਓਮ ਪ੍ਰਕਾਸ਼ ਸੰਦਲ, ਸੁਬੇਗ ਸਿੰਘ ਹੰਜਰਾਂ, ਜਸਵਿੰਦਰ ਫਗਵਾੜਾ, ਮੋਹਿਤ ਗੁੜ੍ਹਾ, ਡਾ. ਇੰਦਰਜੀਤ ਸਿੰਘ ਵਾਸੂ, ਰਾਜ ਕੁਮਾਰ, ਸੁਜਲ ਦਾਦਰ, ਬਲਵੀਰ ਕੌਰ ਬੱਬੂ ਤੀਰ, ਦੇਵ ਰਾਜ ਦਾਦਰ, ਸ਼ਾਮ ਸਰਗੁੰਦੀ, ਸੁਨੀਤਾ ਮੈਦਾਨ, ਭਜਨ ਸਿੰਘ ਵਿਰਕ, ਬਲਦੇਵ ਰਾਜ ਕੋਮਲ, ਰਵਿੰਦਰ ਚੋਟ ਆਦਿ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਉੱਘੇ ਕਾਲਮਨਵੀਸ ਅਤੇ ਪੰਜਾਬੀ ਚਿੰਤਕ ਡਾ. ਐੱਸ. ਐੱਸ. ਛੀਨਾ ਦਾ ਸਫ਼ਰਨਾਮਾ “ਗਰੀਕ ਸਫ਼ਰਨਾਮਾ” ਅਤੇ ਮੋਹਨ ਸਿੰਘ ਭੰਮਰਾ ਦੀ ਕਾਵਿ-ਪੁਸਤਕ “ਰੰਗਾ ਦੇ ਆਰ-ਪਾਰ” ਲੋਕ ਅਰਪਣ ਕੀਤੀ ਗਈ। ਮੁੱਖ ਮਹਿਮਾਨ ਵਜੋਂ ਮੌਜੂਦ ਮੋਹਨ ਸਿੰਘ ਭੰਮਰਾ ਨੇ ਕਿਹਾ ਕਿ ਲੇਖਕ ਨੂੰ ਸਾਹਿੱਤ ਲੋਕਾਂ ਲਈ ਲਿਖਣਾ ਚਾਹੀਦਾ ਹੈ। ਪ੍ਰਧਾਨ ਪਰਵਿੰਦਰ ਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਰਵਿੰਦਰ ਸਿੰਘ ਰਾਏ ਵਲੋਂ ਬਾਖ਼ੂਬੀ ਨਿਭਾਈ ਗਈ। ਹੋਰਾਂ ਤੋਂ ਇਲਾਵਾ ਮਾਸਟਰ ਮਨਦੀਪ ਸਿੰਘ, ਬਲਵੀਰ ਸਿੰਘ, ਸੁਖਵਿੰਦਰ ਸਿੰਘ, ਰਾਜ ਕੁਮਾਰ ਕਨੌਜੀਆ,ਬਚਨ ਗੁੜ੍ਹਾ,ਆਰ.ਪੀ. ਸ਼ਰਮਾ ਆਦਿ ਹਾਜ਼ਰ ਸਨ।