ਮਹਾਨ ਤਪੱਸਵੀ ਸ਼੍ਰੀ 108 ਸੰਤ ਖੁਸ਼ੀ ਰਾਮ ਜੀ ਦੀ ਸਾਲਾਨਾ ਬਰਸੀ ਮਨਾਈ

Share and Enjoy !

Shares


– ਵੱਡੀ ਗਿਣਤੀ ਵਿੱਚ ਸੰਗਤਾਂ ਦਰਬਾਰ ’ਤੇ ਹੋਈਆਂ ਨਤਮਸਤਕ, ਸੰਤਾਂ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਦਿੱਤਾ ਅਸ਼ੀਰਵਾਦ
(ਰਣਜੀਤ ਕਲਸੀ) ਬਹਿਰਾਮ।
ਮਹਾਨ ਤਪੱਸਵੀ ਸ਼੍ਰੀ 108 ਸੰਤ ਬਾਬਾ ਖੁਸ਼ੀ ਰਾਮ ਜੀ ਭਰੋਮਜਾਰਾ ਦੀ ਸਲਾਨਾ ਬਰਸੀ ਸੰਤ ਕੁਲਵੰਤ ਰਾਮ ਭਰੋਮਜਾਰਾ ਮੌਜੂਦਾ ਗੱਦੀ ਨਸ਼ੀਨ ਡੇਰਾ ਸੰਤ ਮੇਲਾ ਰਾਮ ਭਰੋਮਜਾਰਾ ਅਤੇ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਅਤੇ ਸੰਤ ਲਛਮਣ ਦਾਸ ਭਰੋਮਜਾਰਾ ਦੀ ਸਰਪ੍ਰਸਤੀ ’ਚ ਮਨਾਈ ਗਈ। ਸਮਾਗਮ ਦੌਰਾਨ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿਚ ਡੇਰੇ ਦੇ ਕੀਰਤਨੀ ਜੱਥੇ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇੰਟਰਨੈਸਨਲ ਗੋਲਡ ਮੈਡਲਿਸਟ ਢਾਡੀ ਜੱਥਾ ਗੁਰਦਿਆਲ ਸਿੰਘ ਲੱਖਪੁਰ, ਭਾਈ ਦਵਿੰਦਰ ਸਿੰਘ ਦੇ ਕੀਰਤਨੀ ਜਥੇ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ

ਨਿਹਾਲ ਕੀਤਾ। ਸੰਤ ਕੁਲਵੰਤ ਰਾਮ ਭਰੋਮਜਾਰਾ ਨੇ ਸੰਤਾਂ ਨੂੰ ਉਪਦੇਸ ਦਿੰਦਿਆ ਕਿਹਾ ਕਿ ਸਾਨੂੰ ਸ਼੍ਰੀ 108 ਸੰਤ ਬਾਬਾ ਖੁਸ਼ੀ ਰਾਮ ਜੀ ਦੇ ਦੱਸੇ ਹੋਏ ਦਰਸ਼ਨ ਮਾਰਗ ’ਤੇ ਚੱਲ ਕੇ ਆਪਣਾ ਜੀਵਨ ਸਫਲ ਬਨਾਉਣਾ ਚਾਹੀਦਾ ਹੈ, ਉਪਰੰਤ ਉਨਾਂ ਸਾਰਿਆਂ ਨੂੰ ਉਪਦੇਸ ਦਿੱਤਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਈ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਸਮਾਜ ਹੋਰ ਤਰੱਕੀ ਕਰੇ। ਡੇਰੇ ਵਲੋਂ ਚਲਾਏ ਜਾ ਰਹੇ ਸਤਿਗੁਰੂ ਰਵਿਦਾਸ ਚੈਰੀਟੇਬਲ ਸਕੂਲ ਦੇ ਪੰਜਵੀਂ ਜਮਾਤ ਵਿਚੋਂ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਹੋਏ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ਮੌਜੂਦਾ ਗੱਦੀ ਨਸ਼ੀਨ ਡੇਰਾ ਸੰਤ ਮੇਲਾ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ:) ਪੰਜਾਬ, ਜਨਰਲ ਸਕੱਤਰ ਸੰਤ ਨਿਰਮਲ ਦਾਸ ਅਵਾਦਾਨ, ਖਜਾਨਚੀ ਸੰਤ ਜਸਵਿੰਦਰ ਸਿੰਘ ਸੱਚਖੰਡ ਡਾਡੀਆ, ਸਾਂਈ ਪੱਪਲ ਸਾਹ ਭਰੋਮਜਾਰਾ ਪ੍ਰਧਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ, ਸੰਤ ਰਜੇਸ ਗਿਰੀ ਫਿਲੌਰ, ਮੈਂਬਰ ਜਿਲਾ ਪ੍ਰੀਸਦ ਕਮਲਜੀਤ ਬੰਗਾ ਸਕੱਤਰ ਪੰਜਾਬ ਕਾਂਗਰਸ ਐਸ.ਸੀ ਸੈਲ, ਸੰਤ ਸਤਨਾਮ ਸਿੰਘ ਨਰੂੜ, ਸੰਤ ਬੀਬੀ ਮੀਨਾ ਦੇਵੀ ਜੇਜੋਂ ਦੁਆਬਾ, ਸੰਤ ਮਾਧਵ ਗੋਪਾਲ, ਸੰਤ ਸਤਨਾਮ ਦਾਸ ਗੱਜਰਮਦੂਦ, ਸੰਤ ਕੇਸਵ, ਸੰਤ ਓਮ ਪ੍ਰਕਾਸ, ਸੰਤ ਤਾਰਾ ਚੰਦ ਸੰਧਵਾਂ, ਸੰਤ ਹਾਕਮ ਦਾਸ ਸੰਧਵਾਂ, ਸੰਤ ਜਗੀਰ ਦਾਸ ਲਲਵਾਣ, ਸੰਤ ਸਤਨਾਮ ਲੱਧਾ ਸਿੰਘ ਪੰਡੋਰੀ, ਸੰਤ ਟਹਿਲ ਨਾਥ ਨੰਗਲ ਖੇੜਾ, ਸੰਤ ਗੁਰਮੀਤ ਰਾਮ ਹਾਜੀਪੁਰ, ਦਿਨੇਸ ਕੁਮਾਰ ਸਾਬਕਾ ਜਿਲਾ ਸਿੱਖਿਆ ਅਫਸਰ, ਲੈਕ: ਰਾਮ ਲੁਭਾਇਆ ਕਲਸੀ, ਕੇ. ਕੇ ਪਾਲ, ਬਲਵੀਰ ਸੁੰਮਨ, ਬਲਵੰਤ ਰਾਏ ਵੜਿੰਗ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.