
(ਸਰਬਜੀਤ ਸਿੰਘ ਸੋਨੀ)
ਲੁਧਿਆਣਾ :
ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਪੁਲਿਸ (ਦਿਹਾਤੀ ਗੁਰਸੇਵਕ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ-4 ਜਸ਼ਨਦੀਪ ਸਿੰਘ ਗਿੱਲ, ਸਹਾਇਕ ਕਮਿਸ਼ਨਰ ਪੁਲਿਸ ਇੰਡਸਟਰੀ ਏਰੀਆ-ਏ ਇੰਦਰਜੀਤ ਸਿੰਘ ਅਤੇ ਥਾਣਾ ਕੰਮ ਕਲਾਂ ਦੇ ਐਸ.ਐਚ.ਓ ਦਲਵੀਰ ਸਿੰਘ ਦੀ ਅਗਵਾਈ ਹੇਠ ਚੌਕੀ ਕਟਾਣੀ ਕਲਾਂ ਦੀ ਪੁਲਿਸ ਟੀਮ ਵੱਲੋਂ ਲੁਧਿਆਣਾ ਸ਼ਹਿਰ ਅਤੇ ਪੇਂਡੂ ਇਲਾਕਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਗੁਰਚਰਨ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਕੋਟ ਗੰਗੂ ਰਾਏ ਥਾਣਾ ਕੂੰਮ ਕਲਾਂ ਜ਼ਿਲ੍ਹਾ ਲੁਧਿਆਣਾ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਸ ਦੀ ਵਰਕਸ਼ਾਪ ਵਿੱਚ ਪਿਛਲੇ 4-5 ਮਹੀਨਿਆਂ ਤੋਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ।26/6 ਨੂੰ ਵੀ ਵਰਕਸ਼ਾਪ ਵਿੱਚ ਚੋਰੀ ਹੋਈ ਸੀ ਅਤੇ 22 ਅਤੇ 23/8 ਦੀ ਦਰਮਿਆਨੀ ਰਾਤ ਨੂੰ ਵਰਕਸ਼ਾਪ ਦੇ ਸ਼ਟਰ ਦੇ ਤਾਲੇ ਤੋੜ ਕੇ ਗੱਡੀਆਂ ਦਾ ਸਮਾਨ ਅਤੇ ਬੈਟਰੀਆਂ ਚੋਰੀ ਕੀਤੀਆਂ ਗਈਆਂ ਸਨ।
ਇਸ ਤੋਂ ਇਲਾਵਾ ਮਿਤੀ 25 ਅਤੇ 26/9 ਦੀ ਦਰਮਿਆਨੀ ਰਾਤ ਨੂੰ ਵੀ ਉਕਤ ਵਰਕਸ਼ਾਪ ਵਿੱਚੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੁੱਢਲੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਅੰਮ੍ਰਿਤਪਾਲ ਸਿੰਘ ਅਤੇ ਸੰਗਤ ਸਿੰਘ ਨੇ ਆਪਸ ਵਿੱਚ ਮਿਲ ਕੇ ਚੋਰੀ ਦੀ ਵਾਰਦਾਤ ਕੀਤੀ ਅਤੇ ਵਾਰਦਾਤ ਲਈ ਕਾਰ ਨੰਬਰ PB-10-AZ-8228, ਮਾਰਕਾ ਹਾਂਡਾ ਸਿਟੀ ਦੀ ਵਰਤੋਂ ਕੀਤੀ ਗਈ। ਇਸ ਸਬੰਧੀ ਮੁਕੱਦਮਾ ਨੰਬਰ 153 ਜੁਰਮ 305, 331(4) ਬੀ.ਐਨ.ਐਸ ਤਹਿਤ 317(2) ਦਾ ਵਾਧਾ ਜੁਰਮ ਥਾਣਾ ਕੂੰਮ ਕਲਾਂ ਚ ਮਾਮਲਾ ਦਰਜ ਕੀਤਾ ਗਿਆ। ਤਫ਼ਤੀਸ਼ ਦੌਰਾਨ ਪੁਲਿਸ ਵੱਲੋਂ ਦੋਵੇਂ ਮੁਲਜ਼ਮਾਂ ਨੂੰ ਮਿਤੀ 27/9 ਨੂੰ ਗ੍ਰਿਫ਼ਤਾਰ ਕਰਕੇ ਮੁਲਜ਼ਮਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਮੁਲਜਮਾਂ ਪਾਸੋ ਬਰਾਮਦ ਹੋਏ ਸਮਾਨ ਦਾ ਵੇਰਵਾ ਇੱਕ ਕਾਰ ਨੰਬਰ PB-10-AZ-8228, ਮਾਰਕਾ ਹਾਂਡਾ ਸਿਟੀ। ਇੱਕ ਮੋਟਰਸਾਈਕਲ ਨੰਬਰ CH-01-CW-1315, ਮਾਰਕਾ ਹੌਂਡਾ ਸ਼ਾਇਨ। 5 ਸਾਇਲੈਂਸਰ ਸਮੇਤ ਢੋਲਕੀਆਂ। 3 ਮਰਗਾੜ, 2 ਬੰਪਰ ਮਾਰਕਾ ਸਵਿਫਟ ਕਾਰ। ਮੁਲਜ਼ਮ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪਹਿਲਾਂ ਵੀ ਇੱਕ ਮੁਕੱਦਮਾ ਥਾਣਾ ਮਾਡਲ ਟਾਊਨ ਵਿੱਚ ਦਰਜ ਹੈ। ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਪਹਿਲਾਂ ਦਿਨ ਸਮੇਂ ਇਲਾਕੇ ਦੀ ਰੇਕੀ ਕਰਦੇ ਸਨ ਅਤੇ ਰਾਤ ਸਮੇਂ ਉਕਤ ਬਰਾਮਦ ਕਾਰ ਹਾਂਡਾ ਸਿਟੀ ਵਿੱਚ ਸਵਾਰ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।