ਰਾਮਲੀਲਾ ਦੇ ਸੱਤਵੇੰ ਦਿਨ ਜੇ ਈ ਰਣਜੀਤ ਸਿੰਘ ਨੇ ਕੀਤਾ ਉਦਘਾਟਨ

Share and Enjoy !

Shares
(ਸਤਿੰਦਰ ਪਾਲ ਸਿੰਘ) ਸ੍ਰੀ ਆਨੰਦਪੁਰ ਸਾਹਿਬ|  ਨੇੜਲੇ ਪਿੰਡ ਅਗੰਮਪੁਰ ਵਿਖੇ ਚਲ ਰਹੀ ਰਾਮ ਲੀਲਾ ਦੇ ਸੱਤਵੇਂ ਦਿਨ ਦਾ ਉਦਘਾਟਨ ਪਾਵਰ ਕਾਮ ਵਿਭਾਗ ਅਗੰਮਪੁਰ ਫੀਡਰ ਦੇ ਜੇ ਈ ਰਣਜੀਤ ਸਿੰਘ ਵਲੋਂ ਆਪਣੀ ਟੀਮ ਨਾਲ ਕੀਤਾ ਗਿਆ। ਇਸ ਮੌਕੇ ਉਨਾਂ ਦਰਸ਼ਕਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਸਾਨੂੰ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ 10 ਦਿਨਾਂ ਚਲਣ ਵਾਲੀ ਇਸ ਲੀਲਾ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਆਪਣਾ ਪੁੱਤਰ ਧਰਮ, ਪਤੀ ਧਰਮ, ਭਰਾ ਧਰਮ ਤੇ ਪਰਜਾ ਧਰਮ ਨਿਭਾਇਆ ਸੀ।ਸਾਨੂੰ ਸ਼੍ਰੀ ਰਾਮ ਚੰਦਰ ਜੀ ਦੀ ਇਸ ਲੀਲਾ ਨੂੰ ਸਿਰਫ ਮਨੋਰੰਜਨ ਦੇ ਤੌਰ ਤੇ ਨਹੀਂ ਸਗੋਂ ਇਕ ਧਾਰਮਿਕ ਸਮਾਗਮ ਵਾਂਗ ਦੇਖਣਾ ਸੁਣਨਾ ਚਾਹੀਦਾ ਹੈ।ਇਸ ਮੌਕੇ ਉਨਾਂ ਨਾਲ ਆਏ ਪਰਮਜੀਤ ਸਿੰਘ ਬੈਂਸ ਨੇ “ਮਾ ਮੈ ਨੀ ਹੁਣ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ,ਗੀਤ ਸੁਣਾ ਕੇ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ। ਜੇਈ ਰਣਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ 5100 ਰੁਪਏ ਦੇਕੇ ਰਾਮ ਲੀਲ੍ਹਾ ਕਮੇਟੀ ਦੀ ਮਾਲੀ ਮਦਦ ਕੀਤੀ। ਇਸ ਮੌਕੇ ਰਾਮ ਲੀਲਾ ਕਮੇਟੀ ਵੱਲੋਂ ਰਣਜੀਤ ਸਿੰਘ ਜੇ ਈ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ‘ਤੇ ਫੀਡਰ ‘ਚ ਵਧੀਆ ਸੇਵਾਵਾਂ ਕਰਕੇ ਰਾਮ ਨਾਮ ਦਾ ਸਿਰੋਪਾ ਅਤੇ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪਰਮਜੀਤ ਸਿੰਘ ਬੈਂਸ, ਨਵਦੀਪ ਸਿੰਘ, ਹਰਪਾਲ ਸਿੰਘ, ਹਰਜੀਤ ਸਿੰਘ, ਸੁਰਿੰਦਰ ਸਿੰਘ, ਮੋਹਣ ਲਾਲ, ਮਨਮੋਹਨ ਸਿੰਘ, ਜਗਦੀਪ ਕੁਮਾਰ, ਬਿੱਟੂ ਕੁਮਾਰ, ਅਵਤਾਰ ਸਿੰਘ, ਦਵਿੰਦਰ ਸਿੰਘ ਪੀਟੀਆਈ, ਕੁਲਭੂਸ਼ਨ ਰਾਣਾ, ਰਾਮ ਗੋਪਾਲ ਨੱਡਾ, ਟੋਨੀ ਰਾਣਾ, ਹਿੰਦਪਾਲ ਸੋਨੂ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.