ਚੀਮਾ ਮੰਡੀ,(ਗੁਰਵਿੰਦਰ ਸਿੰਘ ਚਹਿਲ) : ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਚੀਮਾ ਦੀਆਂ ਖਿਡਾਰਨਾ ਨੇ ਜ਼ਿਲ੍ਹਾ ਪੱਧਰੀ ਫੁੱਟਬਾਲ ਖੇਡਾਂ ‘ਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਕੇ ਬਾਜੀ ਮਾਰੀ।ਜਾਣਕਾਰੀ ਦਿੰਦਿਆਂ ਅਕਾਲ ਅਕੈਡਮੀ ਦੇ ਡੀਪੀਈ ਪਰਗਟ ਸਿੰਘ ਨੇ ਦੱਸਿਆ ਕਿ 17 ਸਾਲ ਤੋਂ ਘੱਟ ਉਮਰ ਵਰਗ ‘ਚ ਦਮਨਰੀਤ ਕੌਰ ਅਤੇ 19 ਸਾਲ ਤੋਂ ਘੱਟ ਉਮਰ ਵਰਗ ‘ਚ ਜਸਲੀਨ ਕੌਰ ਤੇ ਹਰਮਨਪ੍ਰੀਤ ਕੌਰ ਦੀ ਰਾਜ ਪੱਧਰੀ ਫੁੱਟਬਾਲ ਖੇਡਾਂ ਲਈ ਚੋਣ ਹੋ ਗਈ ਹੈ।ਅਕਾਲ ਅਕੈਡਮੀ ਚੀਮਾ ਦੇ ਪ੍ਰਿੰਸੀਪਲ ਸੁਦਰਪਨ ਅਤੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਖਿਡਾਰਨਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।