
(ਅਬਿਆਣਾ) ਨੂਰਪੁਰਬੇਦੀ | ਅਵਾਰਡ ਜੇਤੂ ਕਲੱਬ ਸ੍ਰੀ ਗੁਰੂ ਰਵਿਦਾਸ ਸਪੋਰਟਸ ਕਲੱਬ ਨੰਗਲ ਵਲੋਂ ਸਫਾਈ ਅਭਿਆਨ ਚਲਾਇਆ ਗਿਆ ।ਨਹਿਰੂ ਯੂਵਾ ਕੇਂਦਰ ਰੋਪੜ ਤੋਂ ਜਿਲਾਂ ਯੂਥ ਕੁਆਰਡੀਨੇਟਰ ਪੰਕਜ ਯਾਦਵ ਵਲੋਂ ਪਲਾਸਟਿਕ ਦੇ ਬੁਰੇ ਪ੍ਰਭਾਵ ਬਾਰੇ ਵਿਸਥਾਰ ਨਾਲ ਦੱਸਿਆ ਗਿਆ ।ਕਲੱਬ ਦੇ ਮੈਂਬਰਾਂ ਵਲੋਂ ਸਹੁੰ ਚੁੱਕੀ ਗਈ ਕਿ ਪਲਾਸਟਿਕ ਦੀ ਵਰਤੋ ਨਹੀ ਕਰਨਗੇ ਅਤੇ ਹਮੇਸਾ ਆਪਣੇ ਆਲੇ ਦੁਆਲੇ ਸਾਫ਼ ਸੁਥਰਾ ਰੱਖਣਗੇ ।ਕਲੱਬ ਪ੍ਰਧਾਨ ਪਰਮਿੰਦਰ ਸਿੰਘ ਵਲੋਂ ਇਹ ਸਫਾਈ ਮੁਹਿੰਮ ਜਾਰੀ ਰੱਖਣ ਲਈ ਪ੍ਰਣ ਲਿਆ ਅਤੇ ਕਲੱਬ ਦੇ ਸਾਰੇ ਮੈਂਬਰਾਂ ਵਲੋਂ ਪਲਾਸਟਿਕ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਲਈ ਵਿਉਂਤ ਬਣਾਈ ਗਈ।