
(ਬਿਊਰੋ ਚੈਕ ਪੋਸਟ) ਸ਼ਿਵ ਕੋੜਾ) ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਥਾਪਨਾ ਦਿਵਸ ਨੂੰ ਸਮਰਪਿਤ **ਬਰਾਬਰ ਵਿੱਦਿਆ, ਸਿਹਤ ਤੇ ਰੁਜਗਾਰ,ਸਭ ਦਾ ਹੋਵੇ ਇਹ ਅਧਿਕਾਰ** ਹੇਠ ਸੂਬਾਈ ਕਨਵੈਨਸਨ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਖੇ 24 ਮਈ ਨੂੰ ਕਰਵਾਈ ਜਾ ਰਹੀ ਹੈ।ਇਸ ਸੂਬਾਈ ਕਨਵੈਨਸਨ ਬਾਰੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਸਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਜਨਰਲ ਸਕੱਤਰ ਧਰਮਿੰਦਰ ਸਿੰਘ ਨੇ ਕਿਹਾ ਕਿ ਰਾਜ ਸਰਕਾਰਾਂ ਅਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸੀ ਬਿਦੇਸੀ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਸਿੱਖਿਆ ਨੂੰ ਦਿਨੋਂ ਦਿਨ ਮਹਿੰਗਾ ਕੀਤਾ ਜਾ ਰਿਹਾ ਹੈ। ਜਿਸ ਨਾਲ ਆਮ ਗਰੀਬ ਵਰਗ ਦੇ ਬੱਚਿਆਂ ਤੋਂ ਸਿੱਖਿਆ ਦੇ ਮੌਕੇ ਖੁੱਸਦੇ ਜਾ ਰਹੇ ਹਨ। ਮੌਜੂਦਾ ਦੌਰ ਵਿੱਚ ਸਿੱਖਿਆ ਨੂੰ ਇੱਕ ਵਪਾਰਕ ਵਸਤੂ ਬਣਾ ਦਿੱਤਾ ਗਿਆ ਹੈ। ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀਬਾੜੀ ਨਾਲ ਸਬੰਧਤ ਕਾਲੇ ਕਾਨੂੰਨਾਂ ਵਾਂਗ ਹੀ ਕਾਲੀ ਅਤੇ ਰੁਜਗਾਰ ਦੇ ਮੌਕੇ ਖੋਹਣ ਵਾਲੀ ਸਿੱਖਿਆ ਨੀਤੀ-2020 ਲਿਆਂਦੀ ਗਈ ਹੈ।ਇਸ ਨੀਤੀ ਅਨੁਸਾਰ ਜਿੱਥੇ ਨੌਜਵਾਨਾਂ ਲਈ ਸਿੱਖਿਆ ਅਤਿ ਮਹਿੰਗੀ ਹੋਣੀ ਕੇ,ਉੱਥੇ ਇਸ ਸਿੱਖਿਆ ਨੀਤੀ ਅਨੁਸਾਰ ਨੌਜਵਾਨਾਂ ਨੂੰ ਮਿਲਣ ਵਾਲੇ ਰੁਜਗਾਰ ਦੇ ਵਧੇਰੇ ਮੌਕੇ ਵੀ ਆਨਲਾਈਨ ਸਿੱਖਿਆ ਨੂੰ ਪ੍ਰਮੋਟ ਕਰਦੇ ਹੋਏ ਖੋਏ ਜਾ ਰਹੇ ਹਨ ਕਿਉਂਕਿ ਇਸ ਸਿੱਖਿਆ ਨੀਤੀ ਅਨੁਸਾਰ ਬੱਚਿਆਂ ਨੂੰ ਸਿੱਖਿਆ ਦੇਣ ਲਈ ਪੱਕੇ ਟੀਚਰ ਭਰਤੀ ਕਰਨ ਦੀ ਬਜਾਏ, ਬੱਚਿਆਂ ਦੀ ਨਿਗਰਾਨੀ ਲਈ ਸਿਰਫ ਤੇ ਸਿਰਫ ਸਵੈ ਇੱਛਾ ਨਾਲ ਮੁਫਤ ਸੇਵਾ ਕਰਨ ਵਾਲੇ ਵਲੰਟੀਅਰ ਹੀ ਭਰਤੀ ਕੀਤੇ ਜਾਣਗੇ। ਆਗੂਆਂ ਨੇ ਕਿਹਾ ਕਿ ਸਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਥਾਪਨਾ ਦਿਵਸ ਸਮੇਂ ਨੌਜਵਾਨਾਂ ਨੂੰ ਨਵੀਂ ਸਿੱਖਿਆ ਨੀਤੀ-2020 ਬਾਰੇ ਜਾਗਰੂਕ ਕਰਨ ਅਤੇ ਬਰਾਬਰ ਵਿੱਦਿਆ, ਸਿਹਤ ਤੇ ਰੁਜਗਾਰ,ਸਭ ਦਾ ਹੋਵੇ ਇਹ ਅਧਿਕਾਰ ਨਾਅਰੇ ਨੂੰ ਬੁਲੰਦ ਕਰਦੇ ਹੋਏ ਜੋਰਦਾਰ ਢੰਗ ਨਾਲ ਮੰਗ ਕੀਤੀ ਜਾਵੇਗੀ ਕਿ ਬੇਰੁਜਗਾਰਾਂ ਨੂੰ ਰੁਜਗਾਰ ਦਿਓ ਜਾਂ ਜ ਿੰਦਗੀ ਜਿਉਣ ਯੋਗ ਬੇਰੁਜਗਾਰੀ ਭੱਤਾ ਦਿਓ,ਨਵੀਂ ਸਿੱਖਿਆ ਨੀਤੀ-2020 ਨੂੰ ਤੁਰੰਤ ਰੱਦ ਕਰੋ। ਆਗੂਆਂ ਨੇ ਕਰਨਾਟਕ ਸਰਕਾਰ ਵਲੋਂ ਸਹੀਦੇ ਆਜਮ ਸ.ਭਗਤ ਸਿੰਘ ਦਾ ਚੈਪਟਰ ਸਿਲੇਬਸ ਵਿੱਚੋਂ ਹਟਾਏ ਜਾਣ ਦੀ ਪੁਰਜੋਰ ਨਿਖੇਧੀ ਕਰਦਿਆਂ ਜੋਰਦਾਰ ਮੰਗ ਵੀ ਕੀਤੀ ਕਿ ਸਹੀਦੇ ਆਜਮ ਸ.ਭਗਤ ਸਿੰਘ ਦੇ ਚੈਪਟਰ ਨੂੰ ਦੋਬਾਰਾ ਸਿਲੇਬਸ ਵਿੱਚ ਸਾਮਲ ਕਰਕੇ ਨੌਜਵਾਨਾਂ ਵਿੱਚ ਪੈਦਾ ਹੋਏ ਗੁੱਸੇ ਨੂੰ ਤੁਰੰਤ ਸਾਂਤ ਕੀਤਾ ਜਾਵੇ।ਪੰਜਾਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 24 ਮਈ ਦੀ ਸੂਬਾਈ ਕਨਵੈਨਸਨ ਦੀਆਂ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਹਨ ਅਤੇ ਸਮੁੱਚੇ ਪੰਜਾਬ ਵਿੱਚੋਂ ਨੌਜਵਾਨ ਵੱਡੀ ਗਿਣਤੀ ਵਿੱਚ ਸੂਬਾਈ ਕਨਵੈਨਸਨ ਵਿੱਚ ਸਾਮਲ ਹੋਣਗੇ ਅਤੇ ਆਪਣੇ ਹੱਕਾਂ ਦੀ ਆਵਾਜ ਬੁਲੰਦ ਕਰਨਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਸਾਹਨੀ, ਮੱਖਣ ਸੰਗਰਾਮੀ, ਸੰਦੀਪ ਸਿੰਘ ਅਤੇ ਗੁਰਨੇਕ ਸਿੰਘ ਵੀ ਹਾਜਰ ਰਹੇ।