
(ਜਗਸੀਰ ਲੌਂਗੋਵਾਲ) ਸੰਗਰੂਰ। ਜਮਾਤ ਬਾਰਵੀਂ ਦਾ ਨਤੀਜਾ ਸੀ.ਬੀ.ਐੱਸ.ਈ. ਵੱਲੋਂ ਘੋਸ਼ਿਤ ਕੀਤਾ ਗਿਆ। ਜਿਸ ਵਿੱਚ ਫਾਰਚੂਨ ਸਕੂਲ ਦੇ 25 ਬੱਚਿਆਂ ਨੇ 90% ਤੋਂ ਉੱਪਰ ,8 ਬੱਚਿਆਂ ਨੇ 95% ਤੋਂ ਉੱਪਰ ਅਤੇ 52 ਬੱਚਿਆਂ ਨੇ 80% ਤੋਂ ਉੱਪਰ ਨੰਬਰ ਹਾਸਲ ਕੀਤੇ। ਜਿਸ ਵਿਚ ਕਾਮਰਸ ਸਟਰੀਮ ਦੀ ਵਿਦਿਆਰਥਣ ਸੁਮਨਪ੍ਰੀਤ ਕੌਰ ਨੇ 97.2%ਅੰਕ ਲੈ ਕੇ ਪਹਿਲੀ ਪੁਜੀਸਨ ਹਾਸਲ ਕੀਤੀ ਅਤੇ ਮੈਡੀਕਲ ਦੀ ਵਿਦਿਆਰਥਣ ਅਨਮੋਲਦੀਪ ਕੌਰ ਨੇ 97% ਅੰਕ ਲੈ ਕੇ ਦੂਜੀ ਪੁਜੀਸਨ ਹਾਸਲ ਕੀਤੀ ਅਤੇ ਤੁਸਾਨ ਗੁਪਤਾ ਮੈਡੀਕਲ 96%, ਗਗਨ ਸਿੰਗਲਾ ਨਾਨ -ਮੈਡੀਕਲ 96% ਲੈ ਕੇ ਤੀਜੀ ਪੁਜੀਸਨ ਹਾਸਲ ਕੀਤੀ। ਸਕੂਲ ਚੇਅਰਮੈਨ ਡਾ. ਪ੍ਰਤਾਪ ਸਿੰਘ ਧਾਲੀਵਾਲ, ਡਾਇਰੈਕਟਰ ਯਮਨ ਸਰਮਾ,ਪਿ੍ੰਸੀਪਲ ਰਾਜਵੀਰ ਕੌਰ ਅਤੇ ਸਮੂਹ ਸਟਾਫ ਨੇ ਬੱਚਿਆਂ ਨੂੰ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।