
– ਸਰਵਸੰਮਤੀ ਨਾਲ ਮਿਸ਼ਰਾ ਸਿੰਘ ਪ੍ਰਧਾਨ, ਪਰਦੀਪ ਵਰਮਾ ਮੀਤ ਪ੍ਰਧਾਨ
(ਗੁਰਵਿੰਦਰ ਸਿੰਘ ਚਹਿਲ) ਬੁਢਲਾਡਾ।
ਮੁਲਾਜਮਾਂ ਦੀ ਬਹੁਤ ਜਾਇਜ ਤੇ ਜਰੂਰੀ ਮੰਗ ਪੁਰਾਣੀ ਪੈਨਸਨ ਲਾਗੂ ਕਰਵਾਉਣ ਨੂੰ ਲੈ ਕੇ ਸਰਗਰਮ ਜਥੇਬੰਦੀ ਪੁਰਾਣੀ ਪੈਨਸਨ ਪ੍ਰਾਪਤੀ ਫਰੰਟ ਦੀ ਇੱਕ ਅਹਿਮ ਮੀਟਿੰਗ ਜਿਲਾ ਕਨਵੀਨਰ ਲਖਵਿੰਦਰ ਸਿੰਘ ਬੁਢਲਾਡਾ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਪਾਤਸ਼ਾਹੀ ਨੋਵੀੰ ਵਿਖੇ ਹੋਈ । ਮੀਟਿੰਗ ਬੁਢਲਾਡਾ ਇਲਾਕੇ ਦੇ ਅਧਿਆਪਕ ਸਾਥੀਆਂ ਨੇ ਭਾਗ ਲਿਆ। ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਵਾਉਣ ਲਈ ਸੰਘਰਸ ਨੂੰ ਭਖਾਉਣ ਅਤੇ ਸੰਗਠਨ ਨੁੂੰ ਮਜਬੂਤ ਕਰਨ ਸੰਬਂਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਬਲਾਕ ਕਮੇਟੀ ਦੀ ਚੋਣ ਕੀਤੀ ਗਈ। ਮੀਟਿੰਗ ਵਿੱਚ ਸਰਵਸੰਮਤੀ ਨਾਲ ਮਿਸ਼ਰਾ ਸਿੰਘ ਨੂੰ ਪ੍ਰਧਾਨ, ਪਰਦੀਪ ਵਰਮਾ ਮੀਤ ਪ੍ਰਧਾਨ,ਗੁਰਪ੍ਰੀਤ ਸਿੰਘ ਬੀਰੋਕੇ ਸਕੱਤਰ,ਕਿ੍ਰਸਨ ਯਾਦਵ ਪ੍ਰੈੱਸ ਸਕੱਤਰ ,ਪਰਮਜੀਤ ਸੋਹੀ ਖਜਾਨਚੀ, ਰਾਮ ਸਰਨ ਸਹਾਇਕ ਖਜਾਨਚੀ,ਗੁਰਲਾਲ ਸਿੰਘ,ਗੁਰਦਾਸ ਗੁਰਨੇ ਨੂੰ ਸਲਾਹਕਾਰ ਬਣਾਇਆ ਗਿਆ। ਇਸ ਸਮੇਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਜੋਨਲ ਕਨਵੀਨਰ ਜਸਵੀਰ ਭੰਮਾ ਅਤੇ ਡੀ ਟੀ ਐੱਫ ਦੇ ਜਿਲਾ ਪਰਮਿੰਦਰ ਮਾਨਸਾ ਨੇ ਹਾਜਰ ਮੁਲਾਜਮ ਸਾਥੀਆਂ ਨੁੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨ ਸਰਕਾਰ ਵੀ ਪਹਿਲਾਂ ਵਾਲੀਆਂ ਸਰਕਾਰਾਂ ਦੇ ਨਕਸ਼ੇ ਕਦਮ ਤੇ ਚਲਦਿਆਂ ਮੁਲਾਜਮਾਂ ਨੂੰ ਅੱਖੋਂ ਓਹਲੇ ਕਰਕੇ ਨਿੱਜੀਕਰਨ ਦੀਆਂ ਨੀਤੀਆਂ ਨੁੂੰ ਹੀ ਪ੍ਰਫੁੱਲਤ ਕਰਨ ਤੇ ਲੱਗੀ ਹੋਈ ਹੈ। ਪੰਜਾਬ ਦੇ ਮੁਲਾਜਮ ਨਿਜੀਕਰਨ ਦੀਆਂ ਨੀਤੀਆਂ ਨੁੂੰ ਲਾਗੂ ਨਹੀਂ ਹੋਣ ਦੇਣਗੇ। ਇਸ ਸਮੇਂ ਸ੍ਰੀ ਵਿਜੈ ਕੁਮਾਰ, ਜਗਤਾਰ ਸਿੰਘ ਇੰਦਰ ਸੇਨ, ਭੂਸਨ ਕੁਮਾਰ, ਰਘਬੀਰ ਸਿੰਘ, ਅਕਾਸਦੀਪ, ਬਲਵਿੰਦਰ ਸਿੰਘ ਅਤੇ ਹੋਰ ਸੰਘਰਸੀ ਸਾਥੀ ਹਾਜਰ ਸਨ।