
(ਤਰਸੇਮ ਦੀਵਾਨਾ) ਹੁਸ਼ਿਆਰਪੁਰ। ਸੀਆਈਡੀ ਯੂਨਿਟ ਹੁਸ਼ਿਆਰਪੁਰ ਵੱਲੋਂ ਕੁਲਦੀਪ ਸਿੰਘ ਡੀ ਐੱਸ ਪੀ ਸੀਆਈਡੀ ਯੂਨਿਟ ਹੁਸ਼ਿਆਰਪੁਰ ਦੀ ਰਹਿਨਮਾਈ ਹੇਠ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਵਿਖੇ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਦਿਆਂ ਵਣ ਮਹਾਂਉਤਸਵ ਮਨਾਇਆ ਗਿਆ।ਇਸ ਮੁਹਿੰਮ ਤਹਿਤ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਵਿਖੇ ਪੌਦੇ ਲਗਾਉਣ ਉਪਰੰਤ ਆਪਣੇ ਸੰਬੋਧਨ ਵਿਚ ਕੁਲਦੀਪ ਸਿੰਘ ਡੀ ਐੱਸ ਪੀ ਨੇ ਰੁੱਖ ਅਤੇ ਮਨੁੱਖ ਦੇ ਆਪਸੀ ਗੂੜੇ ਸਬੰਧਾਂ ਦਾ ਜ਼ਿਕਰ ਕਰਦਿਆਂ ਸਮੂੰਹ ਲੋਕਾਈ ਨੂੰ ਇਸ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਨੂੰ ਬਚਾਉਣ ਦੀ ਅਪੀਲ ਕੀਤੀ।ਇਸ ਮੌਕੇ ਇੰਸਪੈਕਟਰ ਉਂਕਾਰ ਸਿੰਘ, ਸਬ ਇੰਸਪੈਕਟਰ ਦਲਜੀਤ ਸਿੰਘ ,ਏਐਸਆਈ ਸੁਰਿੰਦਰ ਸਿੰਘ, ਏਐਸਆਈ ਬਲਜਿੰਦਰ ਸਿੰਘ, ਏਐਸਆਈ ਪਰਮਿੰਦਰ ਹੀਰਾ ਏਐਸਆਈ ਪਰਗਟ ਸਿੰਘ, ਏਐਸਆਈ ਕਿਰਪਾਲ ਸਿੰਘ, ਏਐਸਆਈ ਨਿਰਮਲ ਕੌਰ, ਏਐੱਸਆਈ ਰਾਜਬੀਰ ਕੌਰ ,ਐਚਸੀ ਹਰਦੀਪ ਸਿੰਘ ਐਚਸੀ ਰਮਨਦੀਪ ਸਿੰਘ ਅਤੇ ਅਮਨਪ੍ਰੀਤ ਕੌਰ ਆਦਿ ਵੀ ਮੌਜੂਦ ਸਨ।