ਮਾਮਲਾ ਲੱਗ ਰਹੇ ਮੋਬਾਇਲ ਫੋਨ ਟਾਵਰ ਦਾ

Share and Enjoy !

Shares

ਪੰਡੋਰੀ ਬੀਬੀ ਵਿਖੇ ਸਥਿਤੀ ਬਣੀ ਤਣਾਅਪੂਰਨ

(ਤਰਸੇਮ ਦੀਵਾਨਾ) ਹੁਸ਼ਿਆਰਪੁਰ।

ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਪੰਡੋਰੀ ਬੀਬੀ ਵਿਖੇ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦੋਂ ਪਿੰਡ ਵਾਸੀਆਂ ਨੇ ਪਿੰਡ ਵਿੱਚ ਲੱਗ ਰਹੇ ਨਿੱਜੀ ਕੰਪਨੀ ਦੇ ਮੋਬਾਇਲ ਟਾਵਰ ਦਾ ਵਿਰੋਧ ਕਰਦਿਆਂ ਨਾਅਰੇਬਾਜੀ ਸੁਰੂ ਕਰ ਦਿੱਤੀ। ਜਦੋਂ ਮੋਬਾਇਲ ਟਾਵਰ ਲਗਾਉਣ ਲਈ ਠੇਕੇਦਾਰ ਦੇ ਕਰਿੰਦੇ ਟਾਵਰ ਦਾ ਸਾਮਾਨ ਲੈ ਕੇ ਪਿੰਡ ਵਿਚ ਪਹੁੰਚੇ ਤਾਂ ਪਿੰਡ ਵਾਸੀਆਂ ਤੇ ਟਾਵਰ ਦੇ ਕਰਿੰਦਿਆਂ ਵਿਚਕਾਰ ਟਕਰਾਅ ਹੋਣੋਂ ਵਾਲ ਵਾਲ ਬਚਿਆ।

ਪਿੰਡ ਦੇ ਸਰਪੰਚ ਅਮਰ ਸਿੰਘ ਤੇ ਸਾਬਕਾ ਸਰਪੰਚ ਨੌਹਰੀਆ ਰਾਮ ਨੇ ਟਾਵਰ ਬਣਾਉਣ ਵਾਲੇ ਠੇਕੇਦਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੇ ਟਾਵਰ ਲਗਾਉਣ ਦੀ ਨੀਅਤ ਨਾਲ ਉਸ ਜਗਾ ਤੇ ਲੱਗੇ ਬੋਹੜ ਦੇ ਪੁਰਾਣੇ ਹਰੇ ਭਰੇ ਦਰੱਖਤ ਦੇ ਤਣੇ ਬੀਤੀ ਰਾਤ ਬਿਨਾਂ ਕਿਸੇ ਮਨਜ਼ੂਰੀ ਦੇ ਕੱਟ ਦਿੱਤੇ। ਹੋਰ ਪਿੰਡ ਵਾਸੀਆਂ ਨੇ ਕਿਹਾ ਕਿ 15 ਕੁ ਦਿਨ ਪਹਿਲਾਂ ਵੀ ਟਾਵਰ ਲਗਾਉਣ ਦਾ ਵਿਰੋਧ ਕੀਤਾ ਗਿਆ ਸੀ। ਜਿਸ ਦੀ ਲਿਖਤੀ ਸ਼ਿਕਾਇਤ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਤੇ ਜ਼ਿਲਾ ਪੁਲੀਸ ਮੁਖੀ ਨੂੰ ਵੀ ਦਿੱਤੀ ਜਾ ਚੁੱਕੀ ਹੈ। ਜਿਸ ਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਪ੍ਰੰਤੂ ਟਾਵਰ ਦੇ ਠੇਕੇਦਾਰ ਵੱਲੋਂ ਬਿਨਾਂ ਪਿੰਡ ਦੀ ਗ੍ਰਾਮ ਪੰਚਾਇਤ ਨੂੰ ਦੱਸੇ ਧੱਕੇ ਨਾਲ ਟਾਵਰ ਦਾ ਕੰਮ ਸ਼ੁਰੂ ਕਰਵਾ ਦਿੱਤਾ। ਜਿਸ ਦਾ ਪਿੰਡ ਵਾਸੀਆਂ ਵੱਲੋਂ ਮੁੜ ਤੋਂ ਵਿਰੋਧ ਕੀਤਾ ਗਿਆ।

ਥਾਣਾ ਮੇਹਟੀਆਣਾ ਤੋਂ ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਮੌਕੇ ਤੇ ਪਹੁੰਚ ਕੇ ਸਥਿਤੀ ਤੇ ਕਾਬੂ ਪਾਇਆ ਅਤੇ ਠੇਕੇਦਾਰ ਦੇ ਕਰਿੰਦਿਆਂ ਨੂੰ ਹਾਲ ਦੀ ਘੜੀ ਕੰਮ ਰੋਕਣ ਲਈ ਕਹਿ ਕੇ ਪਿੰਡ ਵਾਸੀਆਂ ਨੂੰ ਸ਼ਾਂਤ ਕੀਤਾ। ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਦਿੱਤੀ ਸ਼ਿਕਾਇਤ ਡੀ.ਐੱਸ.ਪੀ. ਦਵਿੰਦਰ ਸਿੰਘ ਕੋਲ ਸੁਣਵਾਈ ਅਧੀਨ ਹੈ। ਜਿਸ ਤੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ। ਅਫਸਰਾਂ ਵੱਲੋਂ ਫੈਸਲਾ ਆਉਣ ਤੇ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।

ਇਸ ਵਿਰੋਧ ਪ੍ਰਦਰਸ਼ਨ ਮੌਕੇ ਹਾਜਰ ਮੇਹਰ ਚੰਦ ਸਿੱਧੂ, ਕੈਪਟਨ ਜਗਿੰਦਰ ਪਾਲ, ਜਸਵਿੰਦਰ ਕੌਰ ਪੰਚ, ਸਤਪਾਲ ਸਿੱਧੂ, ਸੰਸਾਰ ਚੰਦ, ਮੱਖਣ ਲਾਲ, ਬਨਾਰਸੀ ਦਾਸ, ਹਰਭਜਨ ਕੌਰ, ਸੁਰਿੰਦਰ ਕੌਰ, ਅੰਮਿ੍ਰਤਾ ਰਾਣੀ, ਅਨੀਤਾ ਰਾਣੀ, ਸੁਮਨ ਕੌਰ, ਗੁਰਦੇਵ ਕੌਰ, ਗਿਆਨ ਕੌਰ ਆਦਿ ਨੇ ਮੋਬਾਇਲ ਟਾਵਰ ਨਾ ਲਗਾਉਣ ਦੀ ਪ੍ਰਸ਼ਾਸਨ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ।

 

About Post Author

Share and Enjoy !

Shares

Leave a Reply

Your email address will not be published.