ਸਪੀਕਰ ਨੇ ਗਲਤੀ ਸੋਧਕੇ ਸਿੱਧ ਕੀਤਾ ‘ਆਪ’ ਸਰਕਾਰ ਨੇ ਧੱਕੇਸ਼ਾਹੀ ਨਾਲ ਵੋਟ ਹੱਕ ’ਚ ਭੁਗਤਾਉਣ ਦੀ ਕੋਸ਼ਿਸ਼ ਕੀਤੀ : ਜਸਵੀਰ ਸਿੰਘ ਗੜੀ

Share and Enjoy !

Shares

– ਸਰਕਾਰ ਨੇ ਮੰਨਿਆ ਬਸਪਾ ਤੇ ਅਕਾਲੀ ਦਲ ਦੇ ਵਿਧਾਇਕਾਂ ਨੇ ਸਰਕਾਰ ਖਿਲਾਫ ਵੋਟਾਂ ਪਾਈਆਂ : ਗੜੀ

(ਜਗਸੀਰ ਲੌਂਗੋਵਾਲ) ਸੰਗਰੂਰ।

ਵਿਧਾਨ ਸਭਾ ਵਿੱਚ ਸਰਕਾਰ ਵੱਲੋਂ ਲਿਆਂਦੇ ਗਏ ਭਰੋਸਗੀ ਮਤੇ ਦੌਰਾਨ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦੀ ਵੋਟ ਨੂੰ ਸਰਕਾਰ ਦੇ ਹੱਕ ਵਿੱਚ ਮੰਨਣ ਦੀ ਸਰਕਾਰ ਨੇ ਹੁਣ ਸੋਧ ਕਰਕੇ ਸਿੱਧ ਕਰ ਦਿੱਤਾ ਕਿ ‘ਆਪ’ ਸਰਕਾਰ ਨੇ ਧੱਕੇਸ਼ਾਹੀ ਨਾਲ ਆਪਣੇ ਹੱਕ ਵਿੱਚ ਵੋਟਾਂ ਦੀ ਗਿਣਤੀ ਕੀਤੀ ਸੀ। ਅੱਜ ਇੱਥੋਂ ਜਾਰੀ ਬਿਆਨ ਵਿੱਚ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਪਹਿਲਾਂ ਤੋਂ ਹੀ ਇਸ ਮਤੇ ਦਾ ਵਿਰੋਧ ਕਰਦੀ ਆ ਰਹੀ ਸੀ, ਵਿਧਾਨ ਸਭਾ ਵਿੱਚ ਵੀ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਡਾ. ਨਛੱਤਰਪਾਲ ਨੇ ਇਸ ਮਤੇ ਖਿਲਾਫ ਵੋਟ ਪਾਈ ਸੀ। ਪ੍ਰੰਤੂ ਸਪੀਕਰ ਨੇ ਅਣਸੁਣਿਆ ਕਰਦੇ ਹੋਏ ਬਸਪਾ ਵਿਧਾਇਕ ਤੇ ਅਕਾਲੀ ਦਲ ਦੇ ਵਿਧਾਇਕ ਦੀ ਵੋਟ ਨੂੰ ਸਰਕਾਰ ਦੇ ਪੱਖ ਵਿੱਚ ਕਰਾਰ ਦੇ ਦਿੱਤਾ ਸੀ। ਸ ਗੜੀ ਨੇ ਕਿਹਾ ਕਿ ਬਸਪਾ ਤੇ ਅਕਾਲੀ ਦਲ ਵੱਲੋਂ ਵਿਰੋਧ ਕੀਤੇ ਜਾਣ ਬਾਅਦ ਸਰਕਾਰ ਨੇ ਹੁਣ ਇਹ ਸੋਧ ਕਰਕੇ ਆਪਣੀ ਗਲਤੀ ਮੰਨ ਲਈ ਹੈ। ਸ੍ਰ. ਜਸਵੀਰ ਸਿੰਘ ਗੜੀ ਨੇ ਕਿਹਾ ਕਿ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਦੀਆਂ ਨੀਤੀਆ ਖਿਲਾਫ ਲੜ ਰਿਹਾ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਮਜ਼ਬੂਤੀ ਨਾਲ ਪੰਜਾਬ ਦੀ ਆਵਾਜ ਬਣਕੇ ਡਟਕੇ ਖੜਿਆ ਹੈ। ਉਨਾਂ ਕਿਹਾ ਕਿ ਝਾੜੂ ਪਾਰਟੀ ਦਾ ਭਰੋਸੇ ਦੇ ਵੋਟ ਖ ਿਲਾਫ ਕਾਂਗਰਸ ਤੇ ਭਾਜਪਾ ਦਾ ਬਾਈਕਾਟ ਕਰਨਾ ਪੰਜਾਬ ਦੇ ਲੋਕਾਂ ਨਾਲ ਧੋਖਾ ਸੀ। ਜਦੋਂ ਕਿ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਵਲੋਂ ਕੇਜਰੀਵਾਲ ਦੀਆਂ ਨੀਤੀਆਂ ਖਿਲਾਫ ਦੋ ਵੋਟਾਂ ਪਾਕੇ ਸਰਕਾਰ ਦੇ ਖਿਲਾਫ ਪੰਜਾਬ ਦੇ ਲੋਕਾਂ ਦੀ ਆਵਾਜ ਬੁਲੰਦ ਕੀਤੀ ਸੀ, ਜਿਸ ਦਾ ਅੱਜ ਨਿਤਾਰਾ ਹੋਇਆ ਹੈ। ਸ੍ਰ. ਗੜੀ ਨੇ ਕਿਹਾ ਕਿ ‘ਆਪ’ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਬਹੁਜਨ ਸਮਾਜ ਪਾਰਟੀ ਡਟਕੇ ਵਿਰੋਧ ਕਰਦੀ ਰਹੇਗੀ।

 

About Post Author

Share and Enjoy !

Shares

Leave a Reply

Your email address will not be published.