
(ਤਰਸੇਮ ਦੀਵਾਨਾ) ਹੁਸ਼ਿਆਰਪੁਰ।
ਪਿੰਡ ਸੰਕਰ ਵਿਖੇ ਵਿਸਾਲ ਸਤਿਸੰਗ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਦੇਸ ਵਿਦੇਸ ਤੋਂ ਆਏ ਸੰਤਾਂ ਮਹਾਂਪੁਰਸਾਂ ਨੇ ਪ੍ਰਵਚਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਅਤੇ ਆਈ ਹੋਈ ਸੰਗਤ ਨੂੰ ਅਸੀਰਵਾਦ ਦਿੱਤਾ । ਇਸ ਮੌਕੇ ਸ਼ੰਕਰ ਪਿੰਡ ਵਿੱਚ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦਾ ਦਫਤਰ ਖੋਲਿਆ ਗਿਆ ਜਿਸਦਾ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਰਜਿੰਦਰ ਗਿੱਲ ਨੇ ਉਦਘਾਟਨ ਕੀਤਾ। ਇਸ ਮੌਕੇ ਕੌਮੀ ਪ੍ਰਧਾਨ ਰਜਿੰਦਰ ਗਿੱਲ,ਨੇ ਕੌਮੀ ਚੇਅਰਮੈਨ ਪਿ੍ਰੰਸੀਪਲ ਮੋਹਨ ਲਾਲ ਖੋਸਲਾ, ਉੱਤਰ ਭਾਰਤ ਦੇ ਇੰਚਾਰਜ ਪ੍ਰੇਮਲਾਲ ਸਰਸਰ, ਪੰਜਾਬ ਪ੍ਰਧਾਨ ਯੁਵਰਾਜ ਸਿੰਘ ਜੈਮਲਵਾਲਾ, ਕੌਮੀ ਸੈਕਟਰੀ ਹਰਭਜਨ ਸਿੰਘ ਸ. ਫਤਹਿ ਜਲਾਲ, ਸੈਕਟਰੀ ਪੰਜਾਬ ਵੱਲੋਂ ਜੋਨ ਪਰਮਜੀਤ ਸਿੰਘ ਪੱਤੜ ਆਦਿ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾ ਉੱਤਰੀ ਭਾਰਤ ਦੇ ਇੰਚਾਰਜ ਪ੍ਰੇਮਲਾਲ ਸਰਾਂ ਨੂੰ ਵਧਾਈ ਦਿੱਤੀ।ਸਮਾਗਮ ਦੌਰਾਨ ਪਾਰਟੀ ਪ੍ਰਧਾਨ ਰਜਿੰਦਰ ਗਿੱਲ ਨੇ ਦੱਸਿਆ ਕਿ ਪਾਰਟੀ ਵੱਲੋਂ ਆਉਣ ਵਾਲੀਆਂ 2024 ਦੀਆਂ ਚੋਣਾਂ ਲਈ ਕਮਰ ਕੱਸ ਲਈ ਜਾ ਰਹੀ ਹੈ ਅਤੇ ਚੋਣ ਤਿਆਰੀਆਂ ਪੂਰੇ ਜੋਰਾਂ ‘ਤੇ ਹਨ।ਪਾਰਟੀ ਨੂੰ ਮਜਬੂਤ ਕਰਨ ਲਈ ਪੰਜਾਬ ਵਿਚ ਪਾਰਟੀ ਦਫਤਰ ਵੀ ਖੋਲੇ ਜਾਣਗੇ। ਪੰਜਾਬ ਦੇ ਨਾਲ ਲੱਗਦੇ ਗੁਆਂਢੀ ਰਾਜਾਂ ਵਿੱਚ ਜਿਸ ਨਾਲ ਪਾਰਟੀ ਹੋਰ ਮਜਬੂਤ ਹੋਵੇਗੀ ਅਤੇ ਉਹ ਲੋਕਾਂ ਦੀ ਵਧੀਆ ਤਰੀਕੇ ਨਾਲ ਸੇਵਾ ਕਰ ਸਕਣਗੇ। ਉਹਨਾ ਕਿਹਾ ਕਿ ਵਰਕਰ ਦਾ ਧਰਮ ਹੁੰਦਾ ਹੈ ਅਤੇ ਉਹ ਉਸਦੇ ਹਰ ਸੁਪਨੇ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰੇਗਾ।
ਇਸੇ ਕੜੀ ਤਹਿਤ ਅੱਜ ਉੱਤਰੀ ਭਾਰਤ ਦੇ ਇੰਚਾਰਜ ਪ੍ਰੇਮਲਾਲ ਸਰਸਰ ਵੱਲੋਂ ਦਫਤਰ ਤਿਆਰ ਕਰਕੇ ਲੋਕਾਂ ਨੂੰ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਪਾਰਟੀ ਨੂੰ ਮਜਬੂਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ।