ਅੰਡਰ-15 ਪੰਜਾਬ ਕੈਂਪ ਵਿੱਚ ਸੁਰਭੀ ਸਮੇਤ ਐਚ.ਡੀ.ਸੀ.ਏ ਦੇ ਪੰਜ ਖਿਡਾਰੀ ਚੁਣੇ ਗਏ: ਡਾ: ਰਮਨ ਘਈ

Share and Enjoy !

Shares

– ਕੋਚ ਅਤੇ ਐਚ.ਡੀ.ਸੀ.ਏ ਨੇ ਪਟਿਆਲਾ ਪੰਜਾਬ ਕੈਂਪ ਵਿੱਚ ਭਾਗ ਲੈਣ ਤੋਂ ਪਹਿਲਾਂ ਸੁੱਭ ਕਾਮਨਾਵਾਂ ਦਿੱਤੀਆਂ

(ਤਰਸੇਮ ਦੀਵਾਨਾ) ਹੁਸ਼ਿਆਰਪੁਰ।

ਜਿਲਾ ਕਿ੍ਰਕਟ ਐਸੋਸੀਏਸਨ ਦੇ ਸੈਂਟਰ ਵਿੱਚ ਸਿਖਲਾਈ ਲੈ ਰਹੀਆਂ ਹੁਸ਼ਿਆਰਪੁਰ ਦੀਆਂ ਪੰਜ ਲੜਕੀਆਂ ਦੀ ਚੋਣ ਹੋਣ ਕਾਰਨ ਸਮੂਹ ਐਚਡੀਸੀਏ ਸੈਂਟਰ ਵਿੱਚ ਖੁਸੀ ਦਾ ਮਾਹੌਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ.ਡੀ.ਸੀ.ਏ. ਦੇ ਸਕੱਤਰ ਡਾ: ਰਮਨ ਘਈ ਨੇ ਦੱਸਿਆ ਕਿ ਐਚ.ਡੀ.ਸੀ.ਏ. ਸੈਂਟਰ ਹੁਸ ਿਆਰਪੁਰ ਵਿਖੇ ਸਿਖਲਾਈ ਲੈ ਰਹੇ ਸੁਰਭੀ ਸਮੇਤ ਪੰਜ ਖਿਡਾਰੀ ਸਾਮਿਲ ਹੋਣਾ ਸਮੂਹ ਜ ਿਲੇ ਲਈ ਮਾਣ ਵਾਲੀ ਗੱਲ ਹੈ .  ਉਨਾਂ ਦੱਸਿਆ ਕਿ ਵੁੱਡਲੈਂਡ ਸਕੂਲ ਵਿੱਚ ਪੜਦੀ ਸੁਰਭੀ ਇਸ ਸਾਲ ਪੰਜਾਬ ਦੀ ਅੰਡਰ-19 ਟੀਮ ਵਿੱਚ ਖੇਡ ਕੇ ਦੋ ਦਿਨ ਪਹਿਲਾਂ ਹੀ ਹੁਸ ਿਆਰਪੁਰ ਪਰਤੀ ਸੀ ਅਤੇ 15 ਸਾਲ ਤੋਂ ਘੱਟ ਉਮਰ ਵਿੱਚ ਅੰਡਰ-15 ਕੈਂਪ ਵਿੱਚ ਵੀ ਚੁਣੀ ਗਈ ਸੀ।  ਡਾ: ਘਈ ਨੇ ਦੱਸਿਆ ਕਿ ਸੁਰਭੀ ਤੋਂ ਇਲਾਵਾ ਹੁਸ ਿਆਰਪੁਰ ਦੀਆਂ ਚਾਰ ਹੋਰ ਲੜਕੀਆਂ ਆਸਾ ਸਰਮਾ, ਵੰਸ ਿਕਾ, ਜੈਸਿਕਾ ਜੱਸਲ, ਪਿੰਕੀ ਭਾਟੀਆ ਪੰਜਾਬ ਕੈਂਪ ਲਈ ਚੁਣੀਆਂ ਗਈਆਂ ਹਨ। ਪਟਿਆਲਾ ਵਿਖੇ 10 ਰੋਜਾ ਕੈਂਪ ਲਈ ਰਵਾਨਾ ਹੋਣ ਤੋਂ ਪਹਿਲਾਂ ਸੁਰਭੀ ਆਸਥਾ, ਵੰਸ਼ਿਕਾ, ਜੈਸਿਕਾ, ਪਿੰਕੀ ਦੇ ਕੋਚ ਤੇ ਸਾਬਕਾ ਕੌਮੀ ਖਿਡਾਰਨ ਦਵਿੰਦਰ ਕੌਰ ਕਲਿਆਣ, ਜ ਿਲਾ ਕੋਚ ਦਲਜੀਤ ਸਿੰਘ, ਦਲਜੀਤ ਧੀਮਾਨ ਅਤੇ ਚੁਣੇ ਗਏ ਖਿਡਾਰੀਆਂ ਦੇ ਜਿਲਾ ਟਰੇਨਰ ਸਾਬਕਾ ਕੌਮੀ ਖਿਡਾਰੀ ਕੁਲਦੀਪ ਧਾਮੀ ਤੋਂ ਇਲਾਵਾ ਡਾ. ਇਸ ਤੋਂ ਇਲਾਵਾ ਸਮੂਹ ਐਸੋਸੀਏਸਨ ਦੇ ਜ ਿਲਾ ਸਕੱਤਰ ਡਾ: ਰਮਨ ਘਈ ਨੇ ਖਿਡਾਰੀਆਂ ਨੂੰ ਚੰਗੇ ਪ੍ਰਦਰਸਨ ਲਈ ਵਧਾਈ ਦਿੱਤੀ।

 

About Post Author

Share and Enjoy !

Shares

Leave a Reply

Your email address will not be published.