ਅੰਬਰ ਸਕੂਲ ਤਨੇਲ ਦੀਆਂ ਲੜਕੀਆਂ ਨੇ ਮਾਰੀ ੍ਰਤਚੁਥ ਪੰਜ ਮੈਰਿਟ ਪੁਜੀਸਨਾਂ ਪ੍ਰਾਪਤ ਕਰਕੇ ਅੰਬਰ ਸਕੂਲ ਨੇ ਮੁੜ ਸਿਰਜਿਆ ਇਤਿਹਾਸ

Share and Enjoy !

Shares


ਚੌਕ ਮਹਿਤਾ : ਅੰਬਰ ਪਬਲਿਕ ਸੀਨੀਅਰ ਸਕੈਡਰੀ ਸਕੂਲ ਨਵਾਂ ਤਨੇਲ ਨੇ ਮੁੜ ਇਤਿਹਾਸ ਸਿਰਜਿਆ ਹੈ, ਸਕੂਲ ਦੀਆਂ ਵਿਦਿਆਰਥਣਾ ਹਰਲੀਨ ਕੌਰ ਅਤੇ ਗੁਰਸਿਮਰਨ ਕੌਰ ਦੋਹਾਂ ਨੇ 650 ਵਿੱਚੋ 635 ਹਾਸਲ ਕਰਕੇ ਜਿਲ੍ਰੇ ਵਿਚੋਂ ਤੀਸਰਾ ਸਥਾਨ ਕੀਤਾ। ਅੰਬਰ ਪਬਲਿਕ ਸੀਨੀ.ਸੰਕੈ. ਸਕੂਲ ਨਵਾ ਤਨੇਲ ਨੇ ਵਿਦਿਆ ਦੇ ਖੇਤਰ ਵਿੱਚ ਹਰ ਸਾਲ ਮੈਰਿਟ ਪੁਜੀਸਨਾ ਪ੍ਰਾਪਤ ਕਰਕੇ ਚਾਨਣ ਮੁਨਾਰਾ ਸਾਬਤ ਹੋ ਰਿਹਾ ਹੈ ।ਅੱਠਵੀਂ ਦੇ ਨਤੀਜਿਆਂ ਵਿਚੋਂ ਨੌ ਮੈਰਿਟ ਪੁਜੀਸਨਾ ਪ੍ਰਾਪਤ ਕਰਕੇ ਮਾਣ ਹਾਸਲ ਕਰਨ ਉਪਰੰਤ ਇੱਕ ਵਾਰ ਫਿਰ ਦਸਵੀਂ ਜਮਾਤ ਦੇ ਨਤੀਜੀਆ ਵਿਚੋਂ ਪੰਜ ਮੈਰਿਟ ਪੁਜੀਸਨਾਂ ਪ੍ਰਾਪਤ ਕਰਕੇ ਸਚਮੁੱਚ ਇਸ ਸੰਸਥਾ ਦੇ ਬੱਚਿਆਂ ਨੇ ਇੱਕ ਤਰਾਂ ਨਾਲ ਇਤਿਹਾਸ ਹੀ ਸਿਰਜ ਦਿੱਤਾ ਹੈ। ਜ?ਿਕਰਯੋਗ ਹੈ ਕਿ ਦਸਵੀਂ ਜਮਾਤ ਦੀ ਵਿਦਿਆਰਥਣ ਹਰਲੀਨ ਕੌਰ ਅਤੇ ਗੁਰਸਿਮਰਨ ਕੌਰ ਨੇ 650 ਵਿਚੋ 635 ਅੰਕ ਪ੍ਰਾਪਤ ਕਰਕੇ ਅੰਮਿ੍ਰਤਸਰ ਜ?ਿਲੇ ਵਿਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਅਨਮੋਲਦੀਪ ਕੌਰ ਨੇ 633, ਗੁਲਸਨਦੀਪ ਕੌਰ ਨੇ 630 ਅਤੇ ਨਵਪ੍ਰੀਤ ਕੌਰ ਨੇ 629 ਅੰਕ ਪ੍ਰਾਪਤ ਕਰਕੇ ਮੈਰਿਟ ਪੁਜੀਸਨਾ ਪ੍ਰਾਪਤ ਕੀਤੀਆ ਹਨ । ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਸ.ਸੰਪੂਰਨ ਸਿੰਘ ,ਸੁਖਵਿੰਦਰ ਸਿੰਘ ਅਤੇ ਪਿ੍ਰੰਸੀਪਲ ਬਲਕਾਰ ਸਿੰਘ ਹੁੰਦਲ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਹੈ।

About Post Author

Share and Enjoy !

Shares

Leave a Reply

Your email address will not be published.