ਚੰਗੇ ਅੰਕ ਲੈਣ ਵਾਲੇ 12ਵੀਂ ਕਲਾਸ ਦੇ ਵਿਦਿਆਰਥੀਆਂ ਦਾ ਕੀਤਾ ਸਨਮਾਨਿਤ

Share and Enjoy !

Shares


ਬਠਿੰਡਾ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪਿਛਲੇ ਦਿਨੀਂ ਐਲਾਨੇ ਗਏ 12 ਵੀਂ ਜਮਾਤ ਦੇ ਨਤੀਜੇ ’ਚ ਸਰਕਾਰੀ ਆਦਰਸ ਸ.ਸ.ਸ., ਕੈਨਾਲ ਕਲੋਨੀ ਬਠਿੰਡਾ ਦਾ ਨਤੀਜਾ 100% ਰਿਹਾ। ਸਕੂਲ ਪਿ੍ਰੰਸੀਪਲ ਜਸਜੀਤ ਕੌਰ ਵਲੋਂ ਦੱਸਿਆ ਗਿਆ ਕਿ ਇਸ ਸੈਸਨ ਵਿੱਚ ਕੁੱਲ 101 ਵਿਦਿਆਰਥੀ (ਸਾਇੰਸ ਅਤੇ ਆਰਟਸ) ਪ੍ਰੀਖਿਆ ਵਿਚ ਬੈਠੇ ਸਨ। ਜਿਨਾਂ ਵਿਚੋਂ 12 ਵੀਂ ਆਰਟਸ ਦੀ ਜਮਾਤ ਇੰਚਾਰਜ ਸੁਪਨੀਤ ਕੌਰ, ਲੈਕ. ਇਕਨਾਮਿਕਸ ਦੇ ਯਤਨਾਂ ਸਦਕਾ ਕੁੱਲ 66 ਆਰਟਸ ਦੇ ਵਿਦਿਆਰਥੀਆਂ ਵਿਚੋਂ 85 % ਤੋਂ ਉਪਰ ਨੰਬਰ ਲੈਣ ਵਾਲਿਆਂ ਵਿਦਿਆਰਥੀਆਂ ਨੂੰ ਸਕੂਲ ਵਿਖੇ ਪਿ੍ਰੰਸੀਪਲ ਵਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। 12ਵੀਂ ਆਰਟਸ ਦੀ ਵਿਦਿਆਰਥਣ ਅਮਨਪ੍ਰੀਤ ਸਪੁੱਤਰੀ ਸੇਵਕ ਸਿੰਘ ਨੇ 97.2%, ਅਸਮੀ ਸਿੰਘ ਸਪੁੱਤਰੀ ਬਿਕਰਮਜੀਤ ਸਿੰਘ 95.6% , ਜਸਨਪ੍ਰੀਤ ਸਪੁੱਤਰੀ ਗੁਰਮੀਤ ਸਿੰਘ ਨੇ 93.8% ਨੰਬਰ ਲੈ ਕੇ ਕਰਮਵਾਰ ਸਕੂਲ ਮੇਰਿਟ ਵਿੱਚ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਉਨਾਂ ਦੱਸਿਆ ਕਿ ਇਹਨਾਂ ਵਿਦਿਆਰਥੀਆਂ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪਿ੍ਰੰਸੀਪਲ ਨੇ ਦੱਸਿਆ ਕਿ ਕੁੱਲ ਆਰਟਸ ਦੇ 66 ਵਿਦਿਆਰਥੀਆਂ ਵਿਚੋਂ 18 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ, 21 ਵਿਦਿਆਰਥੀਆਂ ਨੇ 85 ਤੋਂ 89.99% ਅੰਕ, 20 ਵਿਦਿਆਰਥੀਆਂ ਨੇ 80 ਤੋਂ 84.99% ਅੰਕ, 6 ਵਿਦਿਆਰਥੀਆਂ ਨੇ 75 ਤੋਂ 79.99% ਅੰਕ ਅਤੇ ਇਕ ਵਿਦਿਆਰਥੀ ਨੇ 74.6% ਅੰਕ ਪ੍ਰਾਪਤ ਕਰਕੇ ਸਕੂਲ ਦੇ ਰਿਜਲਟ ਨੂੰ ਚਾਰ ਚੰਦ ਲਾਏ। ਇਸ ਸਮੇਂ ਸਕੂਲ ਪਿ੍ਰੰਸੀਪਲ ਵਲੋਂ ਮੋਜੂਦ ਅਧਿਆਪਕ, ਮਾਪੇ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਦੀਆਂ ਸੁੱਭ-ਕਾਮਨਾਂਵਾਂ ਦਿੱਤੀਆਂ। ਇਸ ਦੋਰਾਨ ਸੁਪਨੀਤ ਕੌਰ (ਜਮਾਤ ਇੰਚਾਰਜ), ਨਵਦੀਪ ਕੌਰ, ਮਨਜੀਤ ਸਿੰਘ, ਅਮਨਦੀਪ ਕੌਰ, ਰਮਨਦੀਪ ਕੌਰ, ਨੇਹਾ ਜਿੰਦਲ, ਅਮਨਪ੍ਰੀਤ ਅਹੂਜਾ, ਸੁਮਿੰਦਰ ਕੌਰ, ਪੁਸਪਾ ਬਾਂਸਲ , ਸੰਦੀਪ ਕੌਰ , ਡੀ.ਪੀ.ਈ. ਜਸਵਿੰਦਰ ਸਿੰਘ ਅਤੇ ਮਾਪੇ ਮਜੂਦ ਸਨ।

About Post Author

Share and Enjoy !

Shares

Leave a Reply

Your email address will not be published.