ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਸਮਰਾਲਾ ਦੀ ਵਿਦਿਆਰਥਣ ਨੇ ਦਸਵੀਂ ਵਿਚੋਂ 85 ਫੀਸਦੀ ਨੰਬਰ ਲੈ ਕੇ ਸਕੂਲ ਦਾ ਨਾਮ ਕੀਤਾ ਰੋਸ਼ਨ

Share and Enjoy !

Shares


ਸਮਰਾਲਾ  : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਸਮਰਾਲਾ ਦੀ ਵਿਦਿਆਰਥਣ ਅਭਿਲਾਸ਼ਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿਚੋਂ 650 ਵਿਚੋਂ 554 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਦੇ ਪਿ੍ਰੰਸੀਪਲ ਗੁਰਦੀਪ ਸਿੰਘ ਰਾਏ ਨੇ ਸਮਰਾਲਾ ਦੇ ਮਸੰਦ ਮੁਹੱਲੇ ਦੀ ਰਹਿਣ ਵਾਲੀ ਅਭਿਲਾਸ਼ਾ ਪੁੱਤਰੀ ਸੰਜੀਵ ਕੁਮਾਰ ਅਤੇ ਮਮਤਾ ਸ਼ਰਮਾ ਦੀ ਇਸ ਹੋਣਹਾਰ ਬੇਟੀ ਨੂੰ ਵਧਾਈ ਦਿੱਤੀ ਹੈ ਅਤੇ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ। ਉਥੇ ਹੀ ਅਭਿਲਾਸ਼ਾ ਦੇ ਘਰ ਉਸ ਨੂੰ ਵਧਾਈ ਦੇਣ ਵਾਲਿਆਂ ਵਿਚ ਨਗਰ ਕੌਂਸਲ ਸਮਰਾਲਾ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ, ਨਗਰ ਕੌਂਸਲ ਸਮਰਾਲਾ ਦੇ ਸੀਨੀਅਰ ਮੀਤ ਪ੍ਰਧਾਨ ਸਨੀ ਦੂਆ, ਭਾਜਪਾ ਆਗੂ ਰਣਜੀਤ ਸਿੰਘ ਜੀਤਾ ਗਹਿਲੇਵਾਲ, ਭਾਜਪਾ ਆਗੂ ਯਸ਼ਪਾਲ ਗੋਪਾਲ ਮਿੰਟਾ, ਤਰਸੇਮਪਾਲ ਸ਼ਰਮਾ ਐਨ.ਆਰ.ਆਈ., ਸੁਰਿੰਦਰ ਅੰਗਰਿਸ਼, ਉਰਮਿਲ ਕੌਸ਼ਲ, ਅਮਨ ਕੌਸ਼ਲ, ਕਿਰਨ ਬਾਲਾ, ਵੀਨਾ ਸਰਮਾ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.