ਸਪਰਿੰਗ ਫੀਲਡਜ਼ ਸਕੂਲ ਦੀ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Share and Enjoy !

Shares


ਅੰਮਿ੍ਰਤਸਰ : ਸਪਰਿੰਗ ਫੀਲਡਜ਼ ਪਬਲਿਕ ਸਕੂਲ ਆਜਾਦ ਨਗਰ ਸੌ ਫੁੱਟੀ ਰੋਡ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨਿਆ ਗਿਆ ਦਸਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਪਿ੍ਰੰਸੀਪਲ ਸ੍ਰੀਮਤੀ ਤਜਿੰਦਰ ਕੌਰ ਮਲਹੋਤਰਾ ਨੇ ਦੱਸਿਆ ਕਿ ਅਧਿਆਪਕਾਂ ਦੀ ਸਖ਼ਤ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਨਾਲ ਸਕੂਲ ਦਾ ਨਤੀਜਾ ਹਮੇਸ਼ਾਂ ਵਾਂਗ ਪ੍ਰਭਾਵਸ਼ਾਲੀ ਰਿਹਾ ਹੈ। ਉਨਾਂ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਕੁਲ 55 ਵਿਦਿਆਰਥੀਆਂ ਨੇ ਭਾਗ ਲਿਆ ਸੀ ਜਿਨਾਂ ਵਿੱਚੋਂ 14 ਬੱਚਿਆਂ ਨੇ 90 ਪ੍ਰਤੀਸ਼ਤ ਤੋਂ ਉੱਪਰ ਅੰਕ ਹਾਸਲ ਕੀਤੇ ਹਨ। ਉਨਾਂ ਦੱਸਿਆ ਕਿ ਜਸ਼ਨਪ੍ਰੀਤ ਕੌਰ ਨੇ 94.3 ਪ੍ਰਤੀਸ਼ਤ, ਨਵਨੀਤ ਕੌਰ ਨੇ 94 ਪ੍ਰਤੀਸ਼ਤ, ਦਮਨਦੀਪ ਸਿੰਘ 93.7 ਪ੍ਰਤੀਸ਼ਤ ਬਲਜੀਤ ਕੌਰ ਅਤੇ ਅਰਸ਼ਪ੍ਰੀਤ ਕੌਰ 93.2 ਪ੍ਰਤੀਸ਼ਤ ਤਮੰਨਾ ਚਾਵਲਾ ਨੇ 93.1 ਪ੍ਰਤੀਸ਼ਤ ਮੁਸਕਾਨ ਨੇ 92.3 ਪ੍ਰਤੀਸ਼ਤ, ਮਨਮੀਤ ਕੌਰ ਨੇ 92.2 ਪ੍ਰਤੀਸ਼ਤ, ਪਲਕ ਚਾਵਲਾ ਨੇ 91.7 ਪ੍ਰਤੀਸ਼ਤ, ਹਰਮਨਪ੍ਰੀਤ ਕੌਰ ਨੇ 91.1 ਪ੍ਰਤੀਸ਼ਤ, ਨਵਦੀਪ ਸਿੰਘ ਨੇ 90.3 ਪ੍ਰਤੀਸ਼ਤ ਹੀ ਹੀਰਾ ਸਿੰਘ ਨੇ 90.8 ਪ੍ਰਤੀਸ਼ਤ, ਨਵਰੂਪ ਕੌਰ ਨੇ 90.2 ਪ੍ਰਤੀਸ਼ਤ ਅਤੇ ਏਕਮਪ੍ਰੀਤ ਕੌਰ ਨੇ 90 ਪ੍ਰਤੀਸ਼ਤ ਅੰਕ ਹਾਸਲ ਕਰਕੇ ਆਪਣਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਪਿ੍ਰੰਸੀਪਲ ਨੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਹੋਇਆਂ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਵੀ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

About Post Author

Share and Enjoy !

Shares

Leave a Reply

Your email address will not be published.