ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 74ਵਾਂ ਦਿਨ  

Share and Enjoy !

Shares
– ਅੱਜ ਪੂਰੇ ਦੇਸ਼ ਲੋਕ ਇਕੱਠੇ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਨੇ : ਦੇਵ ਸਰਾਭਾ 
ਹੁਸ਼ਿਆਰਪੁਰ /ਸਰਾਭਾ (ਤਰਸੇਮ ਦੀਵਾਨਾ ) : ਗ਼ਦਰ ਪਾਰਟੀ ਦੇ ਨਾਇਕ ਵਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 74ਵਾਂ ਦਿਨ ਪੂਰੇ ਹੋਏ। ਮੋਰਚੇ ਚ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਨਕੇ ਪਿੰਡ ਮਹੋਲੀ ਖੁਰਦ ਤੋਂ ਬਾਬਾ ਬੰਤਾ ਸਿੰਘ ਮਹੋਲੀ ਖੁਰਦ ਅਤੇ ਕੁਲਵਿੰਦਰ ਸਿੰਘ ਮਹੋਲੀ, ਖੁਰਦ ਅਮਨਦੀਪ ਸਿੰਘ ਜਮਾਲਪੁਰ, ਜਸਮੀਤ ਸਿੰਘ ਥਰੀਕੇ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ । ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਅਸੀਂ ਪੂਰੇ ਦੇਸ਼ ਵਾਸੀਆਂ ਨੂੰ ਸਿੱਖ ਮਿਸਲ ਦੇ ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜਨਮ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ । ਉਨ੍ਹਾਂ ਅੱਗੇ ਆਖਿਆ ਕਿ ਸਿੱਖ ਕੌਮ ਦੇ ਪੁਰਖਿਆਂ ਨੇ ਕਦੇ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਝੰਡਾ ਝੁਲਾ ਕੇ ਸਿੱਖ ਰਾਜ ਸਥਾਪਤ ਕੀਤਾ ਸੀ ਤੇ ਅੱਜ ਸਿੱਖ ਕੌਮ ਦਾ ਇਤਿਹਾਸ ਗਵਾਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਹਰ ਇੱਕ ਨੂੰ ਇਨਸਾਫ਼ ਮਿਲਦਾ ਅਤੇ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਸੀ  ਬਾਕੀ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਰਾਜ ਵਿੱਚ ਰਾਤ ਦੇ ਸਮੇਂ ਭੇਸ ਬਦਲ ਕੇ ਇਹ ਦੇਖਿਆ ਕਰਿਆ ਕਰਦੇ ਸਨ ਕਿ ਕੋਈ ਦੁਖੀ ਤਾਂ ਨਹੀਂ  ਪਰ ਅੱਜ ਦੀਆਂ ਸਰਕਾਰਾਂ ਦੇ ਨਿਕੰਮੇ ਲੀਡਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਇਕ ਲਫ਼ਜ਼ ਬੋਲਣ ਨੂੰ ਤਿਆਰ ਨਹੀਂ । ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਅਸੀਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਅੱਜ ਪੂਰੇ ਦੇਸ਼ ਲੋਕ ਇਕੱਠੇ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਨੇ ਤਾਂ ਜੋ ਕਿ ਬੰਦੀ ਸਿੰਘ ਜਲਦ ਰਿਹਾਅ ਹੋ ਕੇ ਆਪਣੀ ਰਹਿੰਦੀ ਜ਼ਿੰਦਗੀ ਪਰਿਵਾਰ ਵਿੱਚ ਖੁਸ਼ੀ ਖੁਸ਼ੀ ਬਤੀਤ ਕਰਨ । ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ,ਇੰਦਰਜੀਤ ਸਿੰਘ ਸਹਿਜਾਦ ,  ਕੈਪਟਨ ਰਾਮਲੋਕ ਸਿੰਘ ਸਰਾਭਾ , ਬਲਦੇਵ ਸਿੰਘ ਈਸ਼ਨਪੁਰ, ਕੁਲਦੀਪ ਸਿੰਘ ਕਿਲਾ ਰਾਏਪੁਰ,ਜਸਵਿੰਦਰ ਸਿੰਘ ਕਾਲਖ ,ਸੁਰਜੀਤ ਸਿੰਘ ਸਰਾਭਾ, ਸੁਖਵਿੰਦਰ ਸਿੰਘ ਸਰਾਭਾ,ਬਲੌਰ ਸਿੰਘ ਸਰਾਭਾ, ਨਿਰਭੈ ਸਿੰਘ ਅੱਬੂਵਾਲ,ਬਲਜੀਤ ਸਿੰਘ ਸਰਾਭਾ,ਸੁਖਦੇਵ ਸਿੰਘ ਸਰਾਭਾ, ਬਲਜਿੰਦਰ ਕੌਰ ਸਰਾਭਾ ,ਅਮਰ ਸਿੰਘ ਮੋਹੀ ,ਹੰਸ ਰਾਜ ਬਸਰਾ, ਕਰਮਜੀਤ ਸਿੰਘ,ਜਗਦੀਪ ਸਿੰਘ ਦਿਲਬਾਗ ਸਿੰਘ ਕਲੇਰ,ਭਿੰਦਰ ਸਿੰਘ ਸਰਾਭਾ,ਸੁਖਵਿੰਦਰ ਸਿੰਘ, ਸਰਾਭਾਗੁਰਸ਼ਰਨ ਸਿੰਘ ਝਾਂਡੇ, ਬਲਵਿੰਦਰ ਸਿੰਘ ਸਰਾਭਾ,ਮੁਖਤਿਆਰ ਸਿੰਘ ਟੂਸਾ, ਮਨਦੀਪ ਸਿੰਘ ਮੋਗਾ,ਤੁਲਸੀ ਸਿੰਘ ਆਦਿ ਹਾਜ਼ਰੀ ਭਰੀ।

About Post Author

Share and Enjoy !

Shares

Leave a Reply

Your email address will not be published.